ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੁਲਾਈ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਹਿਯੋਗ ਨਾਲ, ਪੰਜਾਬੀ ਭਵਨ, ਲੁਧਿਆਣਾ ਵਿੱਚ ਸੁਰਿੰਦਰ ਕੈਲੇ ਦਾ ਮਿਨੀ ਕਹਾਣੀ ਸੰੰਗ੍ਰਹਿ ‘ਸੂਰਜ ਦਾ ਪਰਛਾਵਾਂ’ ਦਾ ਤੀਜਾ ਐਡੀਸ਼ਨ ਰਿਲੀਜ਼ ਕੀਤਾ ਗਿਆ। ਪੁਸਤਕ ਰਿਲੀਜ਼ ਕਰਨ ਦੀ ਰਸਮ ਡਾ. ਸੁਖਦੇਵ ਸਿੰਘ ਸਿਰਸਾ ਤੇ ਡਾ. ਸਰਬਜੀਤ ਸਿੰਘ, ਡਾ. ਕੁਲਦੀਪ ਸਿੰਘ ਦੀਪ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਬਲਦੇਵ ਬੱਲੀ, ਹਰਮੀਤ ਵਿਦਿਆਰਥੀ, ਜਸਪਾਲ ਮਾਨਖੇੜਾ, ਸੁਰਜੀਤ ਜੱਜ, ਡਾ. ਹਰੀ ਸਿੰਘ ਜਾਚਕ, ਤਰਸੇਮ ਬਰਨਾਲਾ, ਸੁਰਿੰਦਰ ਕੈਲੇ ਆਦਿ ਪ੍ਰਮੁੱਖ ਵਿਦਵਾਨਾਂ ਨੇ ਨਿਭਾਈ। ਲੇਖਕ ਸੁਰਿੰਦਰ ਕੈਲੇ ਨੇ ਦੱਸਿਆ ਕਿ ਇਸ ਦਾ ਪਹਿਲਾ ਤੇ ਦੂਜਾ ਐਡੀਸ਼ਨ ਕ੍ਰਮਵਾਰ ਸਾਲ 2018 ਤੇ 2023 ਵਿੱਚ ਪ੍ਰਕਾਸ਼ਿਤ ਹੋਏ ਸਨ। ਇਸ ਪੁਸਤਕ ਦਾ ਹਿੰਦੀ ਅਨੁਵਾਦ ਤੇ ਪ੍ਰਕਾਸ਼ਨਾ ਦੇਵਸ਼ਿਲਾ ਪ੍ਰਕਾਸ਼ਨ ਪਟਿਆਲਾ ਵੱਲੋਂ ਸਾਲ 2019 ਵਿੱਚ ਕੀਤੀ ਗਈ ਸੀ। ਪਾਠਕਾਂ ਦੀ ਵਧਦੀ ਮੰਗ ਪੂਰੀ ਕਰਨ ਲਈ ਅਣੂ ਮੰਚ ਵੱਲੋਂ ਇਸ ਦਾ ਤੀਸਰਾ ਐਡੀਸ਼ਨ ਰਿਲੀਜ਼ ਕੀਤਾ ਗਿਆ ਹੈ। ਪੁਸਤਕ ਦੇ ਨਵੇਂ ਐਡੀਸ਼ਨ ਦੀ ਪ੍ਰਕਾਸ਼ਨਾ ਤੇ ਜਸਵੀਰ ਝੱਜ, ਜਗਪਾਲ ਚਹਿਲ, ਡਾ. ਗੁਰਮੇਲ ਸਿੰਘ, ਵਰਗਿਸ ਸਲਾਮਤ, ਡਾ. ਸੰਤੋਖ ਸੁੱਖੀ, ਭੁਪਿੰਦਰ ਸਿੰਘ ਸੰਧੂ, ਭੋਲਾ ਸਿੰਘ ਸੰਘੇੜਾ, ਵੀਰ ਇੰਦਰ ਬਨਭੌਰੀ, ਤਲਵਿੰਦਰ ਸ਼ੇਰਗਿੱਲ, ਮੱਖਣ ਮਾਨ, ਭਗਵੰਤ ਰਸੂਲਪੁਰੀ, ਹਰਭਗਵਾਨ, ਰਣਵੀਰ ਰਾਣਾ, ਕਰਨੈਲ ਸਿੰਘ ਵਜ਼ੀਰਾਬਾਦ, ਸਤਿੰਦਰ ਸਿੰਘ ਰੈਬੀ ਨੇ ਮੁਬਾਰਕਬਾਦ ਦਿੱਤੀ।