ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੁਲਾਈ
ਭਾਰਤੀ ਏਅਰਟੈੱਲ ਵੱਲੋਂ ਪੰਜਾਬ ਵਿੱਚ 11 ਲੱਖ ਤੋਂ ਵੱਧ ਹੋਰ ਨਵੇਂ ਘਰਾਂ ਤੱਕ ਆਪਣੀ ਵਾਈ-ਫਾਈ ਸੇਵਾ ਦਾ ਵਿਸਤਾਰ ਕੀਤਾ ਗਿਆ ਹੈ। ਏਅਰਟੈੱਲ ਵਾਈ-ਫਾਈ ਨਾਲ, ਗਾਹਕਾਂ ਨੂੰ ਨਾ ਸਿਰਫ਼ ਭਰੋਸੇਯੋਗ ਹਾਈ-ਸਪੀਡ ਵਾਇਰਲੈੱਸ ਇੰਟਰਨੈੱਟ ਸੇਵਾ ਮਿਲਦੀ ਹੈ, ਸਗੋਂ ਅਸੀਮਤ ਸਟ੍ਰੀਮਿੰਗ, 20 ਤੋਂ ਵੱਧ ਓਟੀਟੀ ਸੇਵਾਵਾਂ ਅਤੇ 350 ਤੋਂ ਵੱਧ ਟੀਵੀ ਚੈਨਲਾਂ ਸਮੇਤ ਹੋਰ ਬਹੁਤ ਸਾਰੇ ਲਾਭ ਵੀ ਪ੍ਰਾਪਤ ਹੁੰਦੇ ਹਨ। ਭਾਰਤੀ ਏਅਰਟੈੱਲ ਦੇ ਅੱਪਰ ਨਾਰਥ ਸੀਈਓ ਪੁਸ਼ਪਿੰਦਰ ਸਿੰਘ ਗੁਜਰਾਲ ਨੇ ਕਿਹਾ ਹੈ ਕਿ ਏਅਰਟੈੱਲ ਵਾਈ-ਫਾਈ ਹੁਣ ਪੰਜਾਬ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ।