ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 30 ਜੁਲਾਈ
ਛੱਤਬੀੜ ਚਿੜੀਆਘਰ ਵਿੱਚ ਕੌਮਾਂਤਰੀ ਬਾਘ ਦਿਵਸ ਦਿਹਾੜਾ ਮਨਾਇਆ ਗਿਆ। ਚਿੜੀਆਘਰ ਦੇ ਪ੍ਰਬੰਧਕਾਂ ਵੱਲੋਂ ਸਮਾਗਮ ਕਰਵਾਇਆ ਗਿਆ। ਬਾਘਾਂ ਦੀ ਸੰਭਾਲ ਲਈ ਹਰ ਸਾਲ 29 ਜੁਲਾਈ ਨੂੰ ਕੌਮਾਂਤਰੀ ਪੱਧਰ ’ਤੇ ਟਾਈਗਰ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਫੀਲਡ ਡਾਇਰੈਕਟਰ ਨੀਰਜ ਕੁਮਾਰ (ਪੀ.ਐੱਫ.ਐਸ) ਨੇ ਦੱਸਿਆ ਕਿ ਗਲੋਬਲ ਟਾਈਗਰ ਡੇਅ ਦਾ ਥੀਮ ਲੋਕਾਂ ਨੂੰ ਬਾਘਾਂ ਦੀ ਸੰਭਾਲ ਅਤੇ ਇਸ ਸ਼ਾਨਦਾਰ ਪ੍ਰਜਾਤੀ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਗਤੀਵਿਧੀਆਂ, ਪ੍ਰਤੀਯੋਗਤਾਵਾਂ ਅਤੇ ਪ੍ਰੋਗਰਾਮ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਛੱਤਬੀੜ ਚਿੜੀਆਘਰ ਨੇ ਆਪਣੀਆਂ ਆਊਟਰੀਚ ਗਤੀਵਿਧੀਆਂ ਦੀ ਪੜਚੋਲ ਕੀਤੀ ਅਤੇ ਟਾਈਗਰ ਟਾਕ ਨਾਮ ਦਾ ਇੱਕ ਆਨਲਾਈਨ ਸੈਸ਼ਨ ਕਰਵਾਇਆ।