ਮੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਨਵਾਂ ਗਰਾਉਂ ਨੇੜੇ ਵੱਗਦੀ ਪਟਿਆਲਾ ਕੀ ਰਾਉ ਨਦੀ ਵਿੱਚ ਅਲਫਨੰਗੇ ਪਏ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਥਾਣਾ ਨਵਾਂ ਗਰਾਉਂ ਦੇ ਐੱਸਐੱਚਓ ਜੈਦੀਪ ਜਾਖੜ ਸਣੇ ਜਾਂਚ ਅਫਸਰ ਸਤਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਗਈ ਟੀਮ ਨੂੰ ਪਤਾ ਲੱਗਿਆ ਹੈ ਕਿ ਪਿੰਡ ਟਾਂਡਾ-ਟਾਂਡੀ ਕੋਲ ਸਿਰ ਤੋਂ ਮੋਨੇ ਕਲੀਨ ਸ਼ੇਵ ਨੌਜਵਾਨ ਦੀ ਲਾਸ਼ ਪਈ ਸੀ, ਜਿਸ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਦੀ ਪਛਾਣ ਲਈ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿਹਾ ਕਿ ਇਸੇ ਲਾਸ਼ ਤੋਂ ਥੋੜੀ ਦੂਰ ਨਦੀ ’ਚੋਂ ਖਸਤਾ ਹਾਲਤ ਇੱਕ ਕਾਰ ਵੀ ਮਿਲੀ ਹੈ। ਪੁਲੀਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।