ਖੰਨਾ: ਇਥੋਂ ਦੇ ਏਐੱਸ ਕਾਲਜ ਆਫ਼ ਐਜੂਕੇਸ਼ਨ ਵਿੱਚ ਐੱਨਐੱਸਐੱਸ ਯੂਨਿਟ ਵੱਲੋਂ ‘ਨਸ਼ਾ ਜਾਗਰੂਕਤਾ’ ਮੁਹਿੰਮ ਚਲਾਈ ਗਈ, ਜਿਸ ਵਿੱਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥਣ ਸ਼ਿਖਾ, ਮਹਿਕ, ਪ੍ਰਦੀਪ ਅਤੇ ਮਨਰੂਪ ਨੇ ਭਾਸ਼ਣਾਂ ਰਾਹੀਂ ਨਸ਼ਿਆਂ ’ਤੇ ਵਿਅੰਗ ਕਸਿਆ। ਕੁਇੱਜ਼ ਅਤੇ ਸਲੋਗਨ ਲਿਖਣ ਮੁਕਾਬਲੇ ਵਿੱਚ ਮੁਸਕਾਨ ਤੇ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। -ਨਿੱਜੀ ਪੱਤਰ ਪ੍ਰੇਰਕ