ਸਤਵਿੰਦਰ ਬਸਰਾ
ਲੁਧਿਆਣਾ, 31 ਜੁਲਾਈ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਉਡਾਨ-2024 ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਤੋਂ 5000 ਤੋਂ ਵੱਧ ਵਿਦਿਆਰਥੀਆਂ ਨੇ ਕੈਟਾਗਰੀ ਏ ਅਤੇ ਕੈਟਾਗਰੀ ਬੀ ਵਿੱਚ ਹਿੱਸਾ ਲਿਆ। ਕਮੇਟੀ ਦੇ ਪ੍ਰਧਾਨ ਸ੍ਰੀ ਸੇਖੋਂ ਦੱਸਿਆ ਕਿ ਕੈਟਾਗਰੀ ਏ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਵਿਸ਼ਵਜੋਤ ਸਿੰਘ ਨੇ ਪਹਿਲਾ ਸਥਾਨ, ਡੀਸੀਐੱਮ ਦੇ ਰੁਦਰਾ ਸ਼ਰਮਾ ਨੇ ਦੂਜਾ ਜਦਕਿ ਬੀਸੀਐੱਮ ਇੰਟਰਨੈਸ਼ਨਲ ਦੀ ਆਇਰਾ ਨੇ ਤੀਜਾ ਸਥਾਨ ਹਾਸਲ ਕੀਤਾ। ਤਨਪ੍ਰੀਤ, ਅੰਮ੍ਰਿਤ ਇੰਡੋ ਕੈਨੇਡੀਅਨ , ਰੁਪਿੰਦਰ ਕੌਰ ਸ਼ਾਇਸ਼ਾ ਮਲਹੋਤਰਾ, ਕਿਮਾਇਆ ਜੈਨ ਅਤੇ ਅਰਾਧਿਆ ਵੱਲੋਂ ਬਣਾਈਆਂ ਪੇਂਟਿੰਗਾਂ ਦੀ ਉਤਸ਼ਾਹ ਵਧਾਊ ਇਨਾਮਾਂ ਲਈ ਚੋਣ ਹੋਈ। ਇਸੇ ਤਰ੍ਹਾਂ ਕੈਟਾਗਰੀ ਬੀ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਦੀ ਜਸਲੀਨ ਕੌਰ ਪਹਿਲੇ ਸਥਾਨ , ਬੀਸੀਐੱਮ. ਆਰੀਆ ਦੀ ਪ੍ਰਣਬ ਗਰਗ ਦੂਜੇ, ਗੁਰੂ ਨਾਨਕ ਇੰਟਰਨੈਸ਼ਨਲ ਦੀ ਹਰਗੁਣ ਕੌਰ ਅਤੇ ਗੁਰਪ੍ਰੀਤ ਕੌਰ ਆਰ.ਐਸ.ਮਾਡਲ ਦੀ ਤੀਸਰੇ ਸਥਾਨ ’ਤੇ ਰਹੇ।