ਪ੍ਰਯਾਗਰਾਜ, 1 ਅਗਸਤ
ਅਲਾਹਾਬਾਦ ਹਾਈ ਕੋਰਟ ਨੇ ਅੱਜ ਕਿਹਾ ਕਿ ਮਥੁਰਾ ਸਥਿਤ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ਸਬੰਧੀ 18 ਕੇਸਾਂ ਦੀ ਸੁਣਵਾਈ ਜਾਰੀ ਰਹੇਗੀ ਅਤੇ ਨਾਲ ਹੀ ਮਸਜਿਦ ਕਮੇਟੀ ਵੱਲੋਂ ਇਨ੍ਹਾਂ ਕੇਸਾਂ ਦੀ ਵੈਧਤਾ ਨੂੰ ਚੁਣੌਤੀ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਮਯੰਕ ਕੁਮਾਰ ਜੈਨ ਨੇ ਮੁਸਲਿਮ ਵੱਲੋਂ ਦਾਇਰ ਪਟੀਸ਼ਨ ’ਤੇ ਫ਼ੈਸਲਾ 6 ਜੂਨ ਨੂੰ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਹੁਣ ਇਸ ਮੁਕੱਦਮੇ ’ਚ ਮੁੱਦੇ ’ਤੇ ਤੈਅ ਕਰਨ ਲਈ ਤਰੀਕ 12 ਅਗਸਤ ਤੈਅ ਕੀਤੀ ਹੈ। ਹਿੰਦੂ ਧਿਰਾਂ ਵੱਲੋਂ ਦਾਇਰ ਮੁਕੱਦਮਿਆਂ ’ਚ ਕ੍ਰਿਸ਼ਨ ਜਨਮਭੂਮੀ ਮੰਦਰ ਦੇ ਨਾਲ ਲੱਗਦੀ ਸ਼ਾਹੀ ਈਦਗਾਹ ਹਟਾਉਣ ਦੀ ਮੰਗ ਕੀਤੀ ਗਈ ਹੈ। –ਪੀਟੀਆਈ