ਨਵੀਂ ਦਿੱਲੀ:
ਸੀਬੀਆਈ ਨੇ ਕਥਿਤ ਨੀਟ-ਯੂਜੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਪਹਿਲੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਵਿੱਚ 13 ਵਿਅਕਤੀਆਂ ਦੇ ਨਾਮ ਮੁਲਜ਼ਮਾਂ ਵਜੋਂ ਸ਼ਾਮਲ ਕੀਤੇ ਗਏ ਹਨ। ਜਾਂਚ ਏਜੰਸੀ ਨੇ ਛੇ ਐੱਫਆਈਆਰਜ਼ ਦਰਜ ਕੀਤੀਆਂ ਹਨ। ਬਿਹਾਰ ਵਾਲੀ ਐੱਫਆਈਆਰ ਪੇਪਰ ਲੀਕ ਨਾਲ ਸਬੰਧਤ ਹੈ ਜਦਕਿ ਗੁਜਰਾਤ, ਰਾਜਸਥਾਨ ਤੇ ਮਹਾਰਾਸ਼ਟਰ ਦੀਆਂ ਐੱਫਆਈਆਰਜ਼ ਉਮੀਦਵਾਰ ਦੀ ਥਾਂ ਕਿਸੇ ਹੋਰ ਵੱਲੋਂ ਪੇਪਰ ਦਿੱਤੇ ਜਾਣ ਅਤੇ ਧੋਖਾਧੜੀ ਨਾਲ ਸਬੰਧਤ ਹਨ। ਉੱਧਰ, ਕੇਂਦਰੀ ਸਿੱਖਿਆ ਮੰਤਰਾਲੇ ਦੇ ਹਵਾਲੇ ਨਾਲ ਏਜੰਸੀ ਵੱਲੋਂ ਖ਼ੁਦ ਦਰਜ ਕੀਤੀ ਗਈ ਹੈ। -ਪੀਟੀਆਈ