ਦੀਪਕ ਠਾਕੁਰ
ਤਲਵਾੜਾ, 1 ਅਗਸਤ
ਇਲਾਕੇ ਵਿੱਚ ਬੀਤੀ ਰਾਤ ਚੋਰਾਂ ਨੇ ਡੈਮ ਰੋਡ ਸਥਿਤ ਕਬਾੜੀ ਦੀ ਦੁਕਾਨ ਅੱਗੇ ਖੜ੍ਹੀ ਮਹਿੰਦਰਾ ਪਿਕਅੱਪ ਗੱਡੀ ਅਤੇ ਪਿੰਡ ਬਰਿੰਗਲੀ ਦੇ ਅੱਡਾ ਮਹੂ ਦੀ ਹੱਟੀ ਵਿੱਚ ਘਰ ਅੱਗੇ ਖੜ੍ਹੀ ਮਾਰੂਤੀ ਕਾਰ ਚੋਰੀ ਕਰ ਲਈ। ਤਲਵਾੜਾ ਪੁਲੀਸ ਨੇ ਚੋਰੀ ਦੇ ਮਾਮਲੇ ਦਰਜ ਕਰਨ ਲਏ ਹਨ, ਪਰ ਅਜੇ ਤੱਕ ਚੋਰਾਂ ਦੀ ਪੈੜ ਨੱਪਣ ’ਚ ਅਸਫ਼ਲ ਰਹੀ ਹੈ। ਪੁਲੀਸ ਕੋਲ ਦਿੱਤੀ ਲਿਖਤੀ ਸ਼ਿਕਾਇਤ ’ਚ ਪਿੰਡ ਬਰਿੰਗਲੀ ਦੇ ਸਤਵਿੰਦਰ ਕੁਮਾਰ ਨੇ ਦੱਸਿਆ ਲੰਘੀ ਰਾਤ ਚੋਰ ਉਸਦੇ ਘਰ ਮੂਹਰੇ ਖੜ੍ਹੀ ਮਾਰੂਤੀ ਕਾਰ ਨੰਬਰ ਐਚ ਆਰ 03 ਈ 9185, ਜੋ ਸਿਧਾਰਥ ਭਾਟੀਆ ਦੇ ਨਾਮ ਰਜਿਸਟਰ ਹੈ, ਚੋਰੀ ਕਰ ਕੇ ਲੈ ਗਏ ਹਨ। ਡੈਮ ਰੋਡ ਨਜ਼ਦੀਕ ਟਰੱਕ ਯੂਨੀਅਨ ਕਬਾੜ ਦਾ ਕੰਮ ਕਰਦੇ ਰਵੀ ਕੁਮਾਰ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਮਹਿੰਦਰਾ ਪਿਕਅੱਪ ਗੱਡੀ ਨੰਬਰ ਐੱਚ ਪੀ 67 ਏ 3942, ਰਾਤ ਸਮੇਂ ਚੋਰੀ ਹੋ ਗਈ ਹੈ ਜੋ ਕਿ ਉਸਦੀ ਪਤਨੀ ਮਧੂ ਕੁਮਾਰੀ ਦੇ ਨਾਮ ਰਜਿਸਟਰ ਹੈ। ਗੱਡੀ ਚੋਰੀ ਹੋਣ ਦੀ ਜਾਣਕਾਰੀ ਉਸਨੂੰ ਸਵੇਰੇ ਲੱਗੀ।