ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 2 ਅਗਸਤ
ਇੱਥੋਂ ਦੀ ਵਾਲਮੀਕਿ ਬਸਤੀ ਦੇ ਇੱਕ ਨੌਜਵਾਨ ਦੀ ਹਰਿਦੁਆਰ ਤੋਂ ਕਾਂਵੜ ਯਾਤਰਾ ਲੈ ਕੇ ਵਾਪਸ ਪਰਤਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਸਬੰਧੀ ਬਸਤੀ ਦੇ ਦੇਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸ਼ ਈਸ਼ੂ ਪੁੱਤਰ ਰਾਕੇਸ਼ ਕੁਮਾਰ ਟੀਨੂ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਹਰਿਦੁਆਰ ਤੋਂ ਕਾਵੜ ਯਾਤਰਾ ਲੈਕੇ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਉਸ ਦੀ ਸਹਾਰਨਪੁਰ ਨੇੜੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਿਸ ਨਾਲ ਸ਼ਹਿਰ ਵਿੱਚ ਮਾਤਮ ਛਾਅ ਗਿਆ। ਸ਼ਹਿਰ ਦੀਆਂ ਵੱਖ-ਵੱਖ ਹਿੰਦੂ ਤੇ ਹੋਰ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।