ਪੱਤਰ ਪ੍ਰੇਰਕ
ਲੰਬੀ, 2 ਅਗਸਤ
ਦਸਮੇਸ਼ ਸਿੱਖਿਆ ਕਾਲਜ, ਬਾਦਲ ਵਿਖੇ ਅਧਿਆਪਨ ਕੌਸ਼ਲ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਦਸਮੇਸ਼ ਗਜਲਰ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ. ਐਸ.ਐਸ ਸੰਘਾ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਅਧਿਆਪਨ ਦੌਰਾਨ ਵਰਤੀਆਂ ਜਾਣ ਵਾਲੀਆਂ ਵੱਖ-ਵੰਖ ਸੂਖਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖਾਸ ਅਤੇ ਪਾਠ-ਯੋਜਨਾ ਵਿਚ ਵਿਸ਼ੇਸ਼ ਉਦੇਸ਼ਾਂ ਦੇ ਨਿਰਮਾਣ ਅਤੇ ਪੁਰਵ ਗਿਆਨ ਪਰਖ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਤ ਚਾਣਨਾ ਪਾਇਆ। ਉਨ੍ਹਾਂ ਅਧਿਆਪਕ-ਵਿਦਿਆਰਥੀ ਸੰਬੰਧ ਤੇ ਅਧਿਆਪਨ ਕਾਰਜ ਵਿੱਚ ਮਨੋਵਿਗਿਆਨ ਪੱਖਾਂ ਦੀ ਗੱਲ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਜਿਗਿਆਸੂ ਸੁਆਲਾਂ ਦੇ ਜਵਾਬ ਵੀ ਦਿੱਤੇ। ਸਿੱਖਿਆ ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਦੱਸਿਆ ਕਿ ਵਿੱਦਿਅਕ ਵਰ੍ਹੇ 2024 ਦੀ ਅਧਿਆਪਨ-ਪ੍ਰੈਕਟਿਸ ਦੇ ਮੱਦੇਨਜ਼ਰ ਕਾਲਜ ਦੇ ਆਈ.ਕਇਉ.ਏ.ਸੀ ਸੈੱਲ ਵੱਲੋਂ ਅਧਿਆਪਨ ਕੌਸਲ ਵਿਸ਼ੇਸ਼ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਆਖ਼ਰ ਵਿੱਚ ਪ੍ਰਿੰਸੀਪਲ ਵਨੀਤਾ ਵੱਲੋਂ ਮੁੱਖ ਬੁਲਾਰੇ ਡਾ. ਸੰਘਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।