ਨਵੀਂ ਦਿੱਲੀ:
ਦਿੱਲੀ ਨਗਰ ਨਿਗਮ ਨੇ ਕੌਮੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ’ਚ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਕੋਚਿੰਗ ਸੈਂਟਰ ਜਾਂ ਹੋਰ ਅਜਿਹੇ ਅਦਾਰਿਆਂ ਦੇ 25 ਬੇਸਮੈਂਟ ਸੀਲ ਕਰ ਦਿੱਤੇ ਹਨ। ਨਗਰ ਨਿਗਮ ਨੇ ਇਹ ਕਾਰਵਾਈ 28 ਤੋਂ 31 ਜੁਲਾਈ ਦੇ ਵਿਚਕਾਰ ਕੀਤੀ ਹੈ। ਇਸ ਦੌਰਾਨ ਨਗਰ ਨਿਗਮ ਨੇ 17 ਮਕਾਨ ਮਾਲਕਾਂ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੱਧ ਦਿੱਲੀ ਦੇ ਰਾਜਿੰਦਰ ਨਗਰ, ਪੱਛਮੀ ਦਿੱਲੀ ਦੇ ਪਟੇਲ ਨਗਰ ਅਤੇ ਰਣਜੀਤ ਨਗਰ ਇਲਾਕਿਆਂ ਸਥਿਤ ਇਮਾਰਤਾਂ ਖ਼ਿਲਾਫ਼ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਪੁਰਾਣੇ ਰਾਜਿੰਦਰ ਨਗਰ ਵਿੱਚ 18 ਬੇਸਮੈਂਟ ਸੀਲ ਕੀਤੇ ਗਏ ਹਨ। ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਤਿੰਨ ਇਲਾਕਿਆਂ ’ਚ 15 ਜਾਇਦਾਦਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਸੱਤ ਪੁਰਾਣੇ ਰਾਜਿੰਦਰ ਨਗਰ ’ਚ ਮੌਜੂਦ ਹਨ। ਐੱਮਸੀਡੀ ਨੇ ਹੁਣ ਤੱਕ 185 ਜਾਇਦਾਦਾਂ ਦਾ ਨਿਰੀਖਣ ਕੀਤਾ ਹੈ। ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਦਾ ਉਲੰਘਣ ਕਰਨ ਵਾਲੇ ਬੇਸਮੈਂਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ। -ਪੀਟੀਆਈ