ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 3 ਅਗਸਤ
ਲਾਈਫ਼ ਕੇਅਰ ਫਾਊਂਡੇਸ਼ਨ ਵੱਲੋਂ ਲੋਕ ਭਲਾਈ ਲਈ ਇੱਕ ਹੋਰ ਨਵਾਂ ਉਪਰਾਲਾ ਸ਼ੁਰੂ ਕਰਦਿਆਂ ਕੈਂਸਰ ਅਤੇ ਕਿਡਨੀ ਵਰਗੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਹਰ ਵਾਰੀ ਡਾਇਲਸਿਸ ਤੋਂ ਪਹਿਲਾਂ ਦਰਜਨਾਂ ਹੋਣ ਵਾਲੇ ਟੈਸਟ ਬਿਲਕੁਲ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਉਪਰਾਲੇ ਦਾ ਉਦਘਾਟਨ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਵਲੋਂ ਕੀਤਾ ਗਿਆ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਸਥਾਪਤ ਲਾਈਫ ਕੇਅਰ ਫਾਊਂਡੇਸ਼ਨ ਦੇ 85 ਤੋਂ ਵੱਧ ਲੈਬ ਕੁਲੈਕਸ਼ਨ ਸੈਂਟਰਾਂ ’ਚ ਚੱਲ ਰਹੇ ਹਨ। ਹੁਣ ਇਨ੍ਹਾਂ ਸੈਂਟਰਾਂ ’ਤੇ ਕੈਂਸਰ ਅਤੇ ਕਿਡਨੀ ਵਰਗੀਆਂ ਖਤਰਨਾਕ ਬਿਮਾਰੀਆਂ ਦੇ ਮਰੀਜ਼ਾਂ ਦੀ ਹੋਣੀ ਵਾਲੀ ਡਾਇਲਸਿਸ ਤੋਂ ਪਹਿਲਾਂ ਕੁੱਲ 37 ਟੈਸਟ ਹੁੰਦੇ ਹਨ, ਜਿਨ੍ਹਾਂ ’ਚ 22 ਸੀਬੀਸੀ ਟੈਸਟ ਅਤੇ 15 ਕੇਐੱਫਟੀ ਅਤੇ 11 ਐੱਲਐੱਫ਼ ਟੀਮ ਟੈਸਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਟੈਸਟ ਸੰਸਥਾ ਵੱਲੋਂ ਬਿਲਕੁਲ ਮੁਫ਼ਤ ਕੀਤੇ ਜਾਣਗੇ।