ਨਿੱਜੀ ਪੱਤਰ ਪ੍ਰੇਰਕ
ਘਨੌਰ, 3 ਅਗਸਤ
ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਹਲਕਾ ਘਨੌਰ ਦੇ ਕੋ-ਕਨਵੀਨਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਮਾਲਵਾ ਨਹਿਰ ਦੀ ਤਰਜ਼ ’ਤੇ ਡੇਰਾਬੱਸੀ, ਘਨੌਰ, ਰਾਜਪੁਰਾ ਤੇ ਸਨੌਰ ਹਲਕਿਆਂ ਵਿਚ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ਨੂੰ ਪਾਣੀ ਮੁਹੱਈਆ ਕਰਾਉਣ ਲਈ 1997 ਦੀ ਸਰਕਾਰ ਸਮੇਂ ਦਸਮੇਸ਼ ਨਹਿਰ ਦਾ ਨਿਰਮਾਣ ਕਰਨ ਲਈ ਯੋਜਨਾ ਬਣਾਈ ਸੀ, ਜੋ ਕਿ ਸਰਕਾਰ ਬਦਲਣ ਨਾਲ ਯੋਜਨਾ ਵੀ ਵਿਚਾਲੇ ਹੀ ਰਹਿ ਗਈ। ਹਰਪਾਲਪੁਰ ਨੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਕਿ ਦਸਮੇਸ਼ ਨਹਿਰ ਦੇ ਕੇਸ ਲਈ ਆਵਾਜ਼ ਚੁੱਕੀ ਜਾਵੇ। ਪ੍ਰਨੀਤ ਕੌਰ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਕੋਲ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪੂਰੀ ਵਾਹ ਲਾਉਣਗੇ।