ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਇਕ ਸਕੂਲ ਨੂੰ ਭੇਜੀ ਗਈ ਬੰਬ ਵਾਲੀ ਈਮੇਲ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਉਸ ਵਿਦਿਆਰਥੀ ਦੀ ਪਛਾਣ ਕਰ ਲਈ ਹੈ, ਜਿਸ ਦੀ ਇਕ ਧਮਕੀ ਵਾਲੀ ਈਮੇਲ ਤੋਂ ਬਾਅਦ ਪੁਲੀਸ ਅਤੇ ਸਕੂਲ ਪ੍ਰਬੰਧਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ਇਹ ਵਿਦਿਆਰਥੀ ਸਕੂਲ ਨਹੀਂ ਜਾਣਾ ਚਾਹੁੰਦਾ ਸੀ, ਜਿਸ ਕਾਰਨ ਇਸ ਵਿਦਿਆਰਥੀ ਨੇ ਧਮਕੀ ਭਰੀ ਈਮੇਲ ਕੀਤੀ ਸੀ। ਦਿੱਲੀ ਦੇ ਗ੍ਰੇਟਰ ਕੈਲਾਸ਼ ਖੇਤਰ ਦੇ ਇੱਕ ਸਕੂਲ ਨੂੰ 14 ਸਾਲਾ ਵਿਦਿਆਰਥੀ ਵੱਲੋਂ ਸਕੂਲ ’ਚ ਬੰਬ ਹੋਣ ਸਬੰਧੀ ਧਮਕੀ ਵਾਲੀ ਈਮੇਲ ਕੀਤੀ ਗਈ ਸੀ। ਦਿੱਲੀ ਪੁਲੀਸ ਨੇ ਦੱਸਿਆ ਕਿ ਵਿਦਿਆਰਥੀ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।