ਪੱਤਰ ਪ੍ਰੇਰਕ
ਧਾਰੀਵਾਲ, 3 ਅਗਸਤ
ਇੱਕ ਨਾਬਾਲਗ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਧਾਰੀਵਾਲ ਦੀ ਪੁਲੀਸ ਨੇ ਇੱਕ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਤਾ ਨੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਦੱਸਿਆ ਕਿ ਉਹ ਸਵੇਰੇ ਕਰੀਬ 8 ਵਜੇ ਸਕੂਲ ਪੁੱਜੀ ਤਾਂ ਸਤਨਾਮ ਸਿੰਘ ਉਰਫ ਪਵਨ ਵਾਸੀ ਕੰਗ ਉਸਨੂੰ ਸਕੂਲ ਦੇ ਸਾਹਮਣੇ ਮਿਲਿਆ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨੂੰ ਡਰਾ-ਧਮਕਾ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਫਿਸ਼ ਪਾਰਕ ਗੁਰਦਾਸਪੁਰ ਲੈ ਗਿਆ ਅਤੇ ਉਸ ਨਾਲ ਜਬਰਦਸਤੀ ਕੀਤੀ ਤੇ ਮਗਰੋਂ ਸਰਕਾਰੀ ਸਕੂਲ ਰਣੀਆਂ ਦੇ ਸਾਹਮਣੇ ਉਤਾਰ ਕੇ ਚਲਾ ਗਿਆ। ਥਾਣਾ ਧਾਰੀਵਾਲ ਦੀ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਬਿਆਨਾਂ ਅਨੁਸਾਰ ਕੇਸ ਦਰਜ ਕਰ ਲਿਆ ਹੈ।