ਨਵੀਂ ਦਿੱਲੀ, 4 ਅਗਸਤ
ਮੁੱਕੇਬਾਜ਼ੀ ਵਿੱਚ ਜੇਤੂ ਦਾ ਫੈਸਲਾ ਇਕ-ਦੂਜੇ ’ਤੇ ਮੁੱਕਿਆਂ ਦੀ ਬੁਛਾੜ ਨਾਲ ਹੁੰਦਾ ਹੈ ਪਰ ਇਸ ਦੀ ਸਕੋਰਿੰਗ ਪ੍ਰਣਾਲੀ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਈ ਅਤੇ ਤਾਜ਼ਾ ਉਦਹਾਰਨ ਪੈਰਿਸ ਓਲੰਪਿਕ ਵਿੱਚ ਭਾਰਤ ਦੇ ਨਿਸ਼ਾਂਦ ਦੇਵ ਦਾ ਕੁਆਰਟਰ ਫਾਈਨਲ ਮੁਕਾਬਲਾ ਹੈ। ਨਿਸ਼ਾਂਤ 71 ਕਿੱਲੋ ਦੇ ਕੁਆਰਟਰ ਫਾਈਨਲ ਵਿੱਚ ਦੋ ਰਾਊਂਡ ’ਚ ਬੜ੍ਹਤ ਹਾਸਲ ਕਰਨ ਤੋਂ ਬਾਅਦ ਵੀ ਮੈਕਸਿਕੋ ਦੇ ਮਾਰਕੋ ਵੈਰਡੇ ਅਲਵਾਰੇਜ਼ ਤੋਂ 1-4 ਤੋਂ ਹਾਰ ਗਿਆ ਤਾਂ ਸਾਰੇ ਹੈਰਾਨ ਰਹਿ ਗਈ। ਹਰੇਕ ਓਲੰਪਿਕ ਵਿੱਚ ਇਹ ਬਹਿਸ ਹੁੰਦੀ ਹੈ ਕਿ ਆਖ਼ਰਕਾਰ ਜੱਜ ਕਿਸ ਅਧਾਰ ’ਤੇ ਫੈਸਲਾ ਸੁਣਾਉਂਦੇ ਹਨ। ਨਿਸ਼ਾਂਤ ਦਾ ਮਾਮਲਾ ਪਹਿਲਾ ਨਹੀਂ ਹੈ ਅਤੇ ਨਾ ਹੀ ਆਖਰੀ ਹੋਵੇਗਾ। ਲਾਸ ਏਂਜਲਸ ਵਿੱਚ 2028 ਓਲੰਪਿਕ ਵਿੱਚ ਮੁੱਕੇਬਾਜ਼ੀ ਦਾ ਹੋਣ ਤੈਅ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਵਿਵਾਦਤ ਸਕੋਰਿੰਗ ਦਾ ਮਾਮਲਾ ਹੋਰ ਖਰਾਬ ਹੋ ਰਿਹਾ ਹੈ। ਟੋਕੀਓ ਓਲੰਪਿਕ 202 ਵਿੱਚ ਐੱਮਸੀ ਮੈਰੀਕੋਮ ਪ੍ਰੀ ਕੁਆਰਟਰ ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਰਿੰਗ ਤੋਂ ਨਿਰਾਸ਼ ਹੋ ਕੇ ਬਾਹਰ ਨਿਕਲੀ ਸੀ ਕਿਉਂਕਿ ਉਸ ਨੂੰ ਜਿੱਤ ਦਾ ਵਿਸ਼ਵਾਸ ਸੀ। ਉਸ ਨੇ ਉਸ ਸਮੇਂ ਕਿਹਾ ਸੀ, ‘‘ਸਭ ਤੋਂ ਖ਼ਰਾਬ ਗੱਲ ਇਹ ਹੈ ਕਿ ਕੋਈ ਸਮੀਖਿਆ ਜਾਂ ਵਿਰੋਧ ਨਹੀਂ ਕਰ ਸਕਦੇ।’’ ਨਿਸ਼ਾਂਤ ਦੇ ਹਾਰਨ ਤੋਂ ਬਾਅਦ ਕੱਲ੍ਹ ਸਾਬਕਾ ਓਲੰਪਿਕ ਤਗ਼ਮਾ ਜੇਤੂ ਵਿਜੇਂਦਰ ਸਿੰਘ ਨੇ ‘ਐਕਸ’ ਉੱਤੇ ਲਿਖਿਆ, ‘‘ਮੈਨੂੰ ਨਹੀਂ ਪਤਾ ਕਿ ਸਕੋਰਿੰਗ ਪ੍ਰਣਾਲੀ ਕੀ ਹੈ ਪਰ ਇਹ ਕਾਫੀ ਨੇੜਲਾ ਮੁਕਾਬਲਾ ਸੀ। ਉਹ ਚੰਗਾ ਖੇਡਿਆ। ਕੋਈ ਨਾ ਵੀਰ।’’ -ਪੀਟੀਆਈ