ਵਿਸ਼ਾਖਾਪਟਨਮ, 4 ਅਗਸਤ
ਵਿਸ਼ਾਖਾਪਟਨਮ ਵਿੱਚ ਅੱਜ ਇਕ ਖਾਲੀ ਰੇਲਗੱਡੀ ਦੇ ਡੱਬੇ ਵਿੱਚ ਮਾਮੂਲੀ ਅੱਗ ਲੱਗ ਗਈ, ਜਿਸ ਨੂੰ ਵਾਲਟੇਅਰ ਰੇਲਵੇ ਡਿਵੀਜ਼ਨ ਦੇ ਮੁਲਾਜ਼ਮਾਂ ਨੇ ਤੁਰੰਤ ਬੁਝਾ ਦਿੱਤਾ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਸਤਰ ਐੱਕਸਪ੍ਰੈੱਸ ਦੇ ਇਕ ਡੱਬੇ ਵਿੱਚ ਸਵੇਰੇ ਕਰੀਬ 10 ਵਜੇ ਅੱਗ ਲੱਗ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਰੇਲਗੱਡੀ ਵਿਸ਼ਾਖਾਪਟਨਮ ਸਟੇਸ਼ਨ ਯਾਰਡ ਵਿੱਚ ਸਫਾਈ ਲਈ ਖੜ੍ਹੀ ਸੀ। ਰੇਲਵੇ ਦੇ ਅਧਿਕਾਰੀ ਨੇ ਕਿਹਾ, ‘‘ਇਕ ਡੱਬੇ ਵਿੱਚ ਅੱਗ ਲੱਗਣ ਦੀ ਮਾਮੂਲੀ ਘਟਨਾ ਨੂੰ ਤੁਰੰਤ ਕੰਟਰੋਲ ਕਰ ਲਿਆ ਗਿਆ।’’ ਉਨ੍ਹਾਂ ਦੱਸਿਆ ਕਿ ਇਹ ਖਾਲੀ ਡੱਬਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਕੋਈ ਹੋਰ ਡੱਬਾ ਪ੍ਰਭਾਵਿਤ ਨਹੀਂ ਹੋਇਆ। -ਪੀਟੀਆਈ