ਪੱਤਰ ਪ੍ਰੇਰਕ
ਬਨੂੜ, 4 ਅਗਸਤ
ਇੱਕ ਨੌਸਰਬਾਜ਼ ਨੌਜਵਾਨ ਨੇ ਧੋਖੇ ਨਾਲ ਬਜ਼ੁਰਗ ਦਾ ਏਟੀਐੱਮ ਕਾਰਡ ਬਦਲ ਕੇ ਉਸ ਨਾਲ 65 ਹਜ਼ਾਰ ਦੀ ਠੱਗੀ ਮਾਰ ਲਈ। ਪੀੜਤ ਅਮਰਜੀਤ ਸਿੰਘ (68) ਵਾਸੀ ਪਿੰਡ ਕਨੌੜ (ਖਿਜ਼ਰਗੜ੍ਹ) ਨੇ ਦੱਸਿਆ ਕਿ ਉਹ ਬੀਤੇ ਦਿਨੀਂ ਬਨੂੜ ਬੈਰੀਅਰ ਨੇੜੇ ਸਥਿਤ ਏਟੀਐੱਮ ’ਚੋਂ ਪੈਸੇ ਕਢਾਉਣ ਲਈ ਗਿਆ ਸੀ, ਜਿਥੇ ਪਹਿਲਾਂ ਤੋਂ ਹੀ ਇੱਕ ਨੌਜਵਾਨ ਖੜ੍ਹਾ ਸੀ। ਉਸ ਨੇ ਆਪਣੇ ਏਟੀਐੱਮ ਕਾਰਡ ਰਾਹੀਂ 5 ਹਜ਼ਾਰ ਰੁਪਏ ਕਢਵਾਏ ਤਾਂ ਉਸ ਨੌਜਵਾਨ ਨੇ ਉਸ ਵੱਲੋਂ ਲਗਾਇਆ ਹੋਇਆ ਕੋਡ ਦੇਖ ਲਿਆ ਅਤੇ ਧੋਖੇਬਾਜ਼ੀ ਨਾਲ ਉਸ ਦਾ ਏਟੀਐੱਮ ਕਾਰਡ ਬਦਲ ਲਿਆ। ਬਜ਼ੁਰਗ ਨੇ ਦੱਸਿਆ ਕਿ ਜਦੋਂ ਉਹ ਰੁਪਏ ਕਢਵਾ ਕੇ ਬਾਜ਼ਾਰ ਵਿੱਚੋਂ ਸਾਮਾਨ ਖਰੀਦ ਰਿਹਾ ਸੀ ਤਾਂ ਅਚਾਨਕ ਉਸ ਦੇ ਮੋਬਾਈਲ ’ਤੇ ਵਾਰ-ਵਾਰ ਪੈਸੇ ਕਢਵਾਉਣ ਦਾ ਮੈਸੇਜ ਆਇਆ। ਪੀੜਤ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।