ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਕੇਕੇ ਯਾਦਵ ਵੱਲੋਂ ਸੀਨੀਅਰ ਪ੍ਰੋਫ਼ੈਸਰ ਡਾ. ਸੰਜੀਵ ਪੁਰੀ ਨੂੰ ਰਜਿਸਟਰਾਰ ਵਜੋਂ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਨਵਜੋਤ ਕੌਰ ਦੇ ਅਸਤੀਫ਼ੇ ਉਪਰੰਤ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਰਜਿਸਟਰਾਰ ਦਾ ਅਹੁਦਾ ਖ਼ਾਲੀ ਸੀ। ਡੀਨ ਅਕਾਦਮਿਕ ਮਾਮਲੇ ਹੀ ਕਾਰਜਕਾਰੀ ਰਜਿਸਟਰਾਰ ਵਜੋਂ ਕੰਮ ਕਾਜ ਵੇਖ ਰਹੇ ਸਨ। ਇਸ ਤਰ੍ਹਾਂ ਸਿਵਲ ਇੰਜੀਨੀਅਰਿੰਗ ਵਿਭਾਗ ਤੋਂ ਡਾ. ਗੁਰਪ੍ਰੀਤ ਸਿੰਘ ਸਿੱਧੂ ਨੂੰ ਐਡੀਸ਼ਨਲ ਕੰਟਰੋਲਰ ਵਜੋਂ ਤਾਇਨਾਤ ਕੀਤਾ ਗਿਆ ਹੈ ਜੋ ਕਿ ਇਸ ਅਹੁਦੇ ਉੱਤੇ ਪਹਿਲਾਂ ਤਾਇਨਾਤ ਡਿਪਟੀ ਰਜਿਸਟਰਾਰ ਧਰਮ ਪਾਲ ਗਰਗ ਦੀ ਥਾਂ ਲੈਣਗੇ। ਇਸ ਤੋਂ ਇਲਾਵਾ ਹੋਰ ਹੁਕਮਾਂ ਵਿੱਚ ਸਿਵਲ ਇੰਜੀਨੀਅਰਿੰਗ ਵਿਭਾਗ ਤੋਂ ਡਾ. ਅਨਹਦ ਸਿੰਘ ਗਿੱਲ ਨੂੰ ਕੋਆਰਡੀਨੇਟਰ ਐਨਐੱਸਐੱਸ ਵਜੋਂ ਤਾਇਨਾਤ ਕੀਤਾ ਗਿਆ ਹੈ, ਜੋ ਪ੍ਰੋ. ਮਮਤਾ ਸ਼ਰਮਾ ਦੀ ਥਾਂ ਲੈਣਗੇ। -ਪੱਤਰ ਪ੍ਰੇਰਕ