ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸੰਘਰਸ਼ ਦਾ ਬਿਗੁਲ ਵਜਾਉਣ ਅਤੇ ਜ਼ਮੀਨਾਂ ਦੀ ਕਾਣੀ ਵੰਡ ਖਿਲਾਫ ਘੋਲ ਨੂੰ ਤੇਜ਼ ਕਰਨ ਲਈ 20 ਅਗਸਤ ਤੋਂ ਦਲਿਤ ਮੁਕਤੀ ਮਾਰਚ ਰਾਹੀਂ ਵਿਸ਼ਾਲ ਲਾਮਬੰਦੀ ਦਾ ਸੱਦਾ ਦਿੱਤਾ ਹੈ। ਸਥਾਨਕ ਗਦਰ ਮੈਮੋਰੀਅਲ ਭਵਨ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਕਮੇਟੀ ਦੀ ਦਲਿਤ ਮੁਕਤੀ ਮੋਰਚਾ ਦੀ ਤਿਆਰੀ ਸਬੰਧੀ ਵਿਸ਼ਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾਂ ਨੇ ਕਿਹਾ ਕਿ ਭਾਵੇਂ ਵੱਖ-ਵੱਖ ਸਮੇਂ ਦੇਸ਼ ਅੰਦਰ ਦੋ ਵਾਰ ਭੂਮੀ ਸੁਧਾਰ ਹੋਏ ਅਤੇ ਕਾਨੂੰਨ ਬਣਾਏ ਗਏ ਪਰ ਉਨ੍ਹਾਂ ਕਾਨੂੰਨਾਂ ਮੁਤਾਬਿਕ ਜ਼ਮੀਨ ਦੀ ਵੰਡ ਬੇਜ਼ਮੀਨੇ ਲੋਕਾਂ ਵਿੱਚ ਕਰਨ ਦੀ ਬਜਾਏ ਚੋਰ ਮੋਰੀਆਂ ਰਾਹੀਂ ਜ਼ਮੀਨਾਂ ਵੱਡੇ ਭੂਮੀਪਤੀਆਂ ਨੇ ਆਪਣੇ ਕਬਜ਼ੇ ਹੇਠ ਹੀ ਰੱਖੀਆਂ ਹੋਈਆਂ ਹਨ। ਉਨ੍ਹਾਂ ਜ਼ਮੀਨਾਂ ਦੀ ਕਾਣੀ ਵੰਡ ਖ਼ਿਲਾਫ਼ ਘੋਲ ਨੂੰ ਤੇਜ਼ ਕਰਨ ਲਈ 20 ਅਗਸਤ ਤੋਂ ਦਲਿਤ ਮੁਕਤੀ ਮਾਰਚ ਰਾਹੀਂ ਵਿਸ਼ਾਲ ਲਾਮਬੰਦੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਗਤਾਰ ਸਿੰਘ ਤੋਲੇਵਾਲ, ਸ਼ਿੰਗਾਰਾ ਸਿੰਘ ਹੇੜੀਕੇ ਤੇ ਗੁਰਵਿੰਦਰ ਸ਼ਾਦੀਹਰੀ ਆਦਿ ਹਾਜ਼ਰ ਸਨ।