ਮੁੰਬਈ:
ਫਿਲਮ ਨਿਰਮਾਤਾ ਫ਼ਰਾਹ ਖ਼ਾਨ ਆਪਣੀ ਮਾਂ ਮੇਨਕਾ ਇਰਾਨੀ ਦੇ ਦੇਹਾਂਤ ਤੋਂ ਬੇਹੱਦ ਦੁਖੀ ਹੈ। ਸੋਮਵਾਰ ਨੂੰ ਫ਼ਰਾਹ ਨੇ ਇੰਸਟਾਗ੍ਰਾਮ ‘ਤੇ ਆਪਣੀ ਮਾਂ ਦੀ ਯਾਦ ’ਚ ਇਕ ਭਾਵੁਕ ਪੋਸਟ ਲਿਖੀ। ਉਸ ਨੇ ਲਿਖਿਆ, ‘‘ਮੇਰੀ ਮਾਂ ਬਹੁਤ ਹੀ ਵਿਲੱਖਣ ਸੁਭਾਅ ਦੀ ਮਾਲਕ ਸੀ.. ਉਸ ਨੇ ਕਦੇ ਵੀ ਸੁਰਖੀਆਂ ’ਚ ਰਹਿਣ ਦੀ ਤਮੰਨਾ ਜ਼ਾਹਿਰ ਨਹੀਂ ਕੀਤੀ। ਉਸ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਪਰ ਉਸ ਵਿਚ ਕਿਸੇ ਪ੍ਰਤੀ ਕੋਈ ਕੁੜੱਤਣ ਜਾਂ ਈਰਖਾ ਨਹੀਂ ਸੀ।’’ ਉਸ ਨੇ ਕਿਹਾ, ‘‘ਸਾਡੇ ਦੁੱਖ ਵਿੱਚ ਸਾਡੇ ਨਾਲ ਰਹਿਣ ਲਈ ਘਰ ਆਏ ਸਾਰਿਆਂ ਦਾ ਧੰਨਵਾਦ..।’’ ਉਸ ਨੇ ਆਪਣੀ ਮਾਂ ਨਾਲ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ। ਫ਼ਰਾਹ ਅਤੇ ਸਾਜਿਦ ਖਾਨ ਦੀ ਮਾਂ ਦੀ ਮੌਤ 26 ਜੁਲਾਈ ਨੂੰ ਹੋਈ ਸੀ। ਉਹ 79 ਸਾਲ ਦੀ ਸੀ। -ਏਐੱਨਆਈ