ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਅਗਸਤ
ਭਾਜਪਾ ਆਗੂ ਅਮਿਤ ਸੈਣੀ ਉਰਫ ਪੌਂਕੀ ਵੱਲੋਂ ‘ਆਪਣਾ ਹਲਕਾ ਆਪਣਾ ਵਿਧਾਇਕ’ ਦੀ ਮੰਗ ਸਬੰਧੀ ਬਾਬੈਨ ਦੇ ਇਕ ਨਿੱਜੀ ਪੈਲੇਸ ਵਿੱਚ ਜਨਸੰਵਾਦ ਕਾਰਕੁਨ ਸੰਮੇਲਨ ਕਰਵਾਇਆ ਗਿਆ। ਭਾਜਪਾ ਦੇ ਸੰਸਥਾਪਕ ਡਾ. ਸ਼ਾਮਾ ਮੁਖਰਜੀ ਤੇ ਵੀਰ ਸਾਰਕਰ ਦੀ ਮੂਰਤੀ ’ਤੇ ਫੁੱਲ ਚੜ੍ਹਾਏ ਗਏ। ਇਸ ਮੌਕੇ ਖੇਤਰ ਦੇ ਸਭ ਤੋਂ ਪੁਰਾਣੇ ਭਾਜਪਾ ਕਾਰਕੁਨਾਂ ਜੈ ਸਿੰਘ ਰਾਮਸਰਨ ਮਾਜਰਾ, ਡਾ. ਰੋਸ਼ਨ ਲਾਲ ਚਕਚਾਨਪੁਰ, ਇਸ਼ਵਰ ਵਰਮਾ ਕਸੀਥਲ ਤੇ ਮੰਗਤ ਰਾਮ ਜਲਾਲੂਦੀਨ ਮਾਜਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਅਮਿਤ ਸੈਣੀ ਉਰਫ ਪੌਂਕੀ ਨੂੰ ਵਿਧਾਨ ਸਭਾ ਚੋਣ ਲੜਨ ਲਈ ਆਪਣਾ ਅਸ਼ੀਰਵਾਦ ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ। ਅਮਿਤ ਸੈਣੀ ਨੇ ਕਿਹਾ,‘‘ਇਸ ਖੇਤਰ ਤੋਂ ਹਮੇਸ਼ਾ ਬਾਹਰੀ ਵਿਧਾਇਕ ਬਣਨ ਕਾਰਨ ਇਹ ਖੇਤਰ ਵਿਕਾਸ ਪੱਖੋਂ, ਸਰਕਾਰੀ ਨੌਕਰੀਆਂ ਤੇ ਜਨ ਕਲਿਆਣ ਕਾਰਜਾਂ ਵਿੱਚ ਫਾਡੀ ਰਹਿ ਗਿਆ ਹੈ।’’
ਉਨ੍ਹਾਂ ਕਿਹਾ ਕਿ ਜਦੋਂ ਤੱਕ ਲਾਡਵਾ ਹਲਕੇ ਦੇ ਲੋਕ ਆਪਣੇ ਖੇਤਰ ਦਾ ਵਿਧਾਇਕ ਨਹੀਂ ਚੁਣਦੇ ਤਦ ਤੱਕ ਇਹ ਖੇਤਰ ਇਸੇ ਤਰ੍ਹਾਂ ਹੀ ਪੱਛੜਦਾ ਰਹੇਗਾ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖੁਦ ਲਾਡਵਾ ਵਿਧਾਨ ਸਭਾ ਤੋਂ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਦੀ ਪੁਰਜ਼ੋਰ ਹਮਾਇਤ ਕਰਨਗੇ ਪਰ ਜੇ ਉਹ ਖੁਦ ਚੋਣ ਨਹੀਂ ਲੜਦੇ ਤਾਂ ਹਲਕੇ ਦਾ ਹੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਏ। ਅਮਿਤ ਨੇ ਕਿਹਾ ਕਿ ਉਹ ਸਥਾਨਕ ਮੁੱਦੇ ’ਤੇ ਹੀ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜਨਾ ਚਾਹੁੰਦੇ ਹਨ। ਜਿਸ ਲਈ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦੇ ਆਸ਼ੀਰਵਾਦ ਤੇ ਸਮਰਥਨ ਦੀ ਲੋੜ ਹੈ। ਜੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਅਸ਼ੀਰਵਾਦ ਦੇ ਵਿਧਾਨ ਸਭਾ ਵਿੱਚ ਭੇਜਿਆ ਤਾਂ ਉਹ ਬਾਬੈਨ ਵਿੱਚ ਸਰਕਾਰੀ ਮਹਿਲਾ ਕਾਲਜ ਤੇ ਲਾਡਵਾ ਵਿੱਚ ਬਾਈ ਪਾਸ ਦੇ ਨਿਰਮਾਣ ਨੂੰ ਪਹਿਲ ਦਾ ਅਧਾਰ ’ਤੇ ਬਣਾਉਣਗੇ ਤੇ ਵਿਕਾਸ ਕਾਰਜਾਂ ਨਾਲ ਹਲਕੇ ਦੀ ਤਸਵੀਰ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਪੂਰਾ ਹਿੱਸਾ ਮਿਲੇਗਾ ਤੇ ਲੋਕਾਂ ਲਈ ਜਨ ਕਲਿਆਣਕਾਰੀ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਨ ਵਿੱਚ ਉਸ ਦਾ ਸਮਰਥਨ ਕਰਨ ਤਾਂ ਜੋ ਹਲਕੇ ਨੂੰ ਆਪਣਾ ਵਿਧਾਇਕ ਮਿਲ ਸਕੇ।
ਇਸ ਮੌਕੇ ਯਤੇਂਦਰ ਵਰਮਾ ਮੇਹਰਾ, ਵਿਰੇਂਦਰ ਢਾਂਡਾ, ਰਿੰਕੂ ਸੈਣੀ, ਰਮੇਸ਼ ਸ਼ਰਮਾ, ਰਾਜੇਸ਼ ਕੁਮਾਰ, ਰਾਜੀਵ ਗੂੜੀ, ਉਪਦੇਸ਼ ਸ਼ਰਮਾ, ਰਾਜੇਸ਼ ਧਨਾਨੀ, ਓਮ ਪ੍ਰਕਾਸ਼ ਗੂੜਾ, ਪ੍ਰਵੀਣ ਕੁਮਾਰ ਸੈਣੀ, ਮਹਿੰਦਰ ਸੈਣੀ, ਵੈਭਵ ਸ਼ਰਮਾ, ਰਾਜਬੀਰ ਧਨਾਨੀ, ਬਲਜੀਤ ਸੈਣੀ, ਬਲਕਾਰ ਸਿੰਘ, ਸ਼ਿਵ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਸ ਜਨਸਵਾਦ ਪ੍ਰੋਗਰਾਮ ਵਿੱਚ
ਆਏ ਲੋਕਾਂ ਦੇ ਮਨੋਰੰਜਨ ਲਈ ਹਰਿਆਣਵੀ ਕਲਾਕਾਰਾਂ ਨੇ ਰਾਗਨੀਆਂ ਰਾਹੀਂ ਸਮਾਂ ਬੰਨ੍ਹਿਆ। ਕਲਾਕਾਰਾਂ ਨੇ ਭਜਨਾਂ ਦੇ ਰਾਹੀਂ ਭਾਜਪਾ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਾਇਆ।