ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਗਸਤ
ਸੰਜੈ ਸਿੰਘ ਨੇ ਕਿਹਾ ਕਿ ਦਲਿਤਾਂ ਅਤੇ ਆਦਿਵਾਸੀਆਂ ਨੂੰ ਸੰਵਿਧਾਨ ਦੀ ਧਾਰਾ 341 ਅਤੇ 342 ਤਹਿਤ ਰਾਖਵਾਂਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਧਾਰਾ-341 ਵਿੱਚ ਰਾਖਵੇਂਕਰਨ ਦਾ ਆਧਾਰ ਨਿਰੋਲ ਜਾਤੀਗਤ ਹੈ, ਆਰਥਿਕ ਨਹੀਂ। ਇਸ ਵਿੱਚ ਕਰੀਮੀ ਲੇਅਰ ਦਾ ਸਵਾਲ ਕਿੱਥੇ ਪੈਦਾ ਹੁੰਦਾ ਹੈ? ਅਜਿਹੀ ਸਥਿਤੀ ਵਿੱਚ ਇੱਕ ਵਾਰ ਭਾਜਪਾ ਜਾਂ ਕਿਸੇ ਹੋਰ ਪਾਰਟੀ ਦਾ ਕੋਈ ਰਾਖਵੀਂ ਸੀਟ ਤੋਂ ਸੰਸਦ ਮੈਂਬਰ ਬਣ ਜਾਂਦਾ ਹੈ, ਉਹ ਕਰੀਮੀ ਲੇਅਰ ਵਿੱਚ ਆ ਜਾਵੇਗਾ, ਜਿਸ ਤੋਂ ਬਾਅਦ ਉਹ ਦੁਬਾਰਾ ਉਸ ਸੀਟ ਤੋਂ ਚੋਣ ਨਹੀਂ ਲੜ ਸਕਦਾ।
ਇਸ ਤਰ੍ਹਾਂ ਭਾਜਪਾ ਦਲਿਤਾਂ ਅਤੇ ਆਦਿਵਾਸੀਆਂ ਦੀ ਲੀਡਰਸ਼ਿਪ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚੋਂ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਲੀਡਰ ਦੀ ਲੀਡਰਸ਼ਿਪ ਇੱਕੋ ਵਾਰ ਨਹੀਂ ਉੱਭਰਦੀ। ਪਰ ਇਸ ਪਰਿਭਾਸ਼ਾ ਅਨੁਸਾਰ ਉਹ ਕਰੀਮੀ ਲੇਅਰ ਵਿੱਚ ਜਾਵੇਗਾ ਅਤੇ ਉਸ ਸੀਟ ਤੋਂ ਦੁਬਾਰਾ ਚੋਣ ਨਹੀਂ ਲੜ ਸਕੇਗਾ। ਇਸ ਲਈ ਚਿਰਾਗ ਪਾਸਵਾਨ ਤੋਂ ਲੈ ਕੇ ਭਾਜਪਾ ਨੇਤਾਵਾਂ ਤੱਕ ਦੇ ਸਾਰੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਨੇਤਾਵਾਂ ਦੇ ਮਨਾਂ ’ਚ ਇਹ ਸਵਾਲ ਉੱਠ ਰਿਹਾ ਹੈ ਕਿਉਂਕਿ ਉਹ ਆਪਣੀ ਸੀਟ ਤੋਂ ਦੁਬਾਰਾ ਚੋਣ ਨਹੀਂ ਲੜ ਸਕਣਗੇ।