ਜੈਪੁਰ, 6 ਅਗਸਤ
ਇਕ ਨਵੇਂ ਮੌਸਮੀ ਤੰਤਰ ਕਾਰਨ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਲੰਘੇ 24 ਘੰਟਿਆਂ ਵਿੱਚ ਜੈਸਲਮੇਰ, ਜੋਧਪੁਰ ਅਤੇ ਪਾਲੀ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਬੇਹੱਦ ਭਾਰਤ ਮਤਲਬ 200 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਮੌਸਮ ਕੇਂਦਰ ਨੇ ਸੂਬੇ ਵਿੱਚ ਕਈ ਥਾਵਾਂ ’ਤੇ ਬੇਹੱਦ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਰੇਲਵੇ ਨੇ ਕਈ ਰੇਲਾਂ ਰੱਦ ਕਰ ਦਿੱਤੀਆਂ ਹਨ। ਮੌਸਮ ਕੇਂਦਰ ਮੁਤਾਬਕ, ਮੰਗਲਵਾਰ ਸਵੇਰੇ 8.30 ਵਜੇ ਸਮਾਪਤ ਹੋਈ 24 ਘੰਟੇ ਦੌਰਾਨ ਜੈਸਲਮੇਰ ਦੇ ਮੋਹਨਗੜ੍ਹ ਵਿੱਚ 260 ਮਿਲੀਮੀਟਰ ਤੇ ਭਨੀਆਨਾ ਵਿੱਚ 206 ਮਿਲੀਮੀਟਰ, ਜੋਧਪੁਰ ਦੇ ਦੇਚੂ ਵਿੱਚ 246 ਮਿਲੀਮੀਟਰ ਅਤੇ ਪਾਲੀ ’ਚ 257 ਮਿਲੀਮੀਟਰ ਬਾਰਿਸ਼ ਹੋਈ। -ਪੀਟੀਆਈ