ਮੁੰਬਈ, 6 ਅਗਸਤ
ਮੰਗਲਵਾਰ ਨੂੰ ਉਤਰਾਅ-ਚੜਾਅ ਨਾਲ ਭਰੇ ਭਾਰਤੀ ਸ਼ੇਅਰ ਬਜ਼ਾਰ ਵਿਚ ਤੇਜ਼ੀ ਕਾਇਮ ਨਹੀਂ ਰਹਿ ਸਕੀ ਅਤੇ ਬੀਐੱਸਸੀ ਸੈਂਸੈਕਸ 166 ਅੰਕਾਂ ਦੇ ਨੁਕਸਾਨ ’ਤੇ ਰਿਹਾ। ਐੱਨਐੱਸਈ ਨਿਫ਼ਟੀ 24000 ਅੰਕਾਂ ਤੋਂ ਹੇਠਾਂ ਆ ਗਈ। ਅੱਜ ਬੈੈਂਕ ਅਤੇ ਦੂਰਸੰਚਾਰ ਸ਼ੇਅਰਾਂ ਵਿੱਚ ਵਿਕਰੀ ਨਾਲ ਬਜ਼ਾਰ ਨੁਕਸਾਨ ਵਿਚ ਰਿਹਾ ਹੈ। ਬੀਐੱਸਈ ਸੈਂਸੈਕਸ 166.33 ਅੰਕਾਂ ਦੀ ਗਿਰਾਵਟ ਨਾਲ 78593.07 ’ਤੇ ਬੰਦ ਹੋਇਆ ਅਤੇ ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 17 ਨੁਕਸਾਨ ਵਿਚ, 30 ਲਾਭ ਵਿਚ ਰਹੇ। -ਪੀਟੀਆਈ