ਮੁੰਬਈ, 6 ਅਗਸਤ
ਬੰਬੇ ਹਾਈ ਕੋਰਟ ਨੇ ਇੱਕ ਜੋੜੇ ਨੂੰ ਤਲਾਕ ਦੇਣ ਸਬੰਧੀ ਲਾਜ਼ਮੀ ਛੇ ਮਹੀਨਿਆਂ ਦੀ ਸਮਾਂ-ਸੀਮਾ ਤੋਂ ਛੋਟ ਦਿੰਦਿਆਂ ਕਿਹਾ ਕਿ ਸਮਾਜਿਕ ਹਾਲਤਾਂ ਵਿੱਚ ਬਦਲਾਅ ਅਤੇ ਤੇਜ਼ੀ ਨਾਲ ਵਧ ਰਹੇ ਸਮਾਜ ਦੇ ਮੱਦੇਨਜ਼ਰ ਅਜਿਹੇ ਮਾਮਲਿਆਂ ਵਿੱਚ ਯਥਾਰਥਵਾਦੀ ਪਹੁੰਚ ਅਪਣਾਉਣ ਦੀ ਲੋੜ ਹੈ। ਜਸਟਿਸ ਗੌਰੀ ਗੌਡਸੇ ਦੀ ਸਿੰਗਲ ਬੈਂਚ ਨੇ 25 ਜੁਲਾਈ ਨੂੰ ਸੁਣਾਏ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਉਡੀਕ ਦੀ ਮਿਆਦ ਇੱਕ ਇਹਤਿਆਤੀ ਵਿਵਸਥਾ ਹੈ ਤਾਂ ਜੋ ਕਿਸੇ ਧਿਰ ਨਾਲ ਕੋਈ ਵੀ ਬੇਇਨਸਾਫ਼ੀ ਨਾ ਹੋਵੇ ਅਤੇ ਇਹ ਪਤਾ ਲਾਇਆ ਜਾ ਸਕੇ ਕਿ ਕੀ ਸੁਲ੍ਹਾ ਦੀ ਸੰਭਾਵਨਾ ਹੈ। -ਪੀਟੀਆਈ