ਨਵੀਂ ਦਿੱਲੀ:
ਕੇਂਦਰੀ ਰੇਲ ਰਾਜ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੰਗਲਾਦੇਸ਼ ਵਿਚ ‘ਸਿੱਖ ਗੁਰਦੁਆਰਿਆਂ ਤੇ ਹਿੰਦੂ ਮੰਦਰਾਂ’ ਉੱਤੇ ਕੀਤੇ ਜਾ ਰਹੇ ਹਮਲਿਆਂ ’ਤੇ ਫ਼ਿਕਰ ਜਤਾਉਂਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਬੰਗਲਾਦੇਸ਼ ਦੇ ਫੌਜੀ ਅਧਿਕਾਰੀਆਂ ਜਾਂ ਅੰਤਰਿਮ ਸਰਕਾਰ ਨਾਲ ਵਿਚਾਰਨ। ਬਿੱਟੂ ਨੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ, ‘‘ਬੰਗਲਾਦੇਸ਼ ਵਿਚ ਸਿੱਖਾਂ ਦੀ ਆਬਾਦੀ ਬਹੁਤ ਥੋੜ੍ਹੀ ਹੈ ਤੇ ਭਾਰਤ ਵਿਰੋਧੀ ਕੁਝ ਅਨਸਰ ਧਾਰਮਿਕ ਅਸਥਾਨਾਂ ਵਿਚ ਭੰਨ-ਤੋੜ ਕਰ ਰਹੇ ਹਨ। ਸਿੱਖ ਭਾਈਚਾਰਾ ਬੰਗਲਾਦੇਸ਼ ਵਿਚ ਗੁਰਦੁਆਰਿਆਂ ਦੀ ਸੁਰੱਖਿਆ ਬਾਰੇ ਫ਼ਿਕਰਮੰਦ ਹੈ। ਲਿਹਾਜ਼ਾ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਹ ਮੁੱਦਾ ਬੰਗਲਾਦੇਸ਼ ਦੀ ਸਬੰਧਤ ਫੌਜੀ ਅਥਾਰਿਟੀਜ਼/ਅੰਤਰਿਮ ਸਰਕਾਰ ਨਾਲ ਵਿਚਾਰਿਆ ਜਾਵੇ ਤੇ ਢਾਕਾ ਸਥਿਤ ਗੁਰਦੁਆਰਾ ਨਾਨਕ ਸ਼ਾਹੀ ਤੇ ਗੁਰਦੁਆਰਾ ਸੰਗਤ ਟੋਲਾ ਦੇ ਨਾਲ ਹਿੰਦੂ ਮੰਦਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।’’ -ਪੀਟੀਆਈ