ਕੋਚੀ, 7 ਅਗਸਤ
ਕੋਚੀ ਹਵਾਈ ਅੱਡੇ ਤੋਂ ਥਾਈਲੈਂਡ ਜਾਣ ਤੋਂ ਪਹਿਲਾਂ ਸੁਰੱਖਿਆ ਜਾਂਚ ਦੌਰਾਨ ਬੁੱਧਵਾਰ ਨੂੰ ਇੱਕ ਯਾਤਰੀ ਵੱਲੋਂ ਬੰਬ ਦੀ ਝੂਠੀ ਧਮਕੀ ਦਿੱਤੀ ਗਈ ਜਿਸ ਕਾਰਨ ਸਬੰਧਤ ਉਡਾਣ ਵਿੱਚ ਦੇਰੀ ਹੋ ਗਈ। ਬਾਅਦ ’ਚ ਮੁਲਜ਼ਮ ਨੂੰ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਏਐਲ) ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ ਥਾਈ ਲਾਇਨ ਏਅਰ ਦੀ ਉਡਾਣ ਐਸਐਲ211 ਵਿੱਚ ਯਾਤਰਾ ਕਰ ਰਹੇ ਯਾਤਰੀ ਦੁਆਰਾ ਬੰਬ ਦੀ ਧਮਕੀ ਮਿਲੀ ਸੀ ਜਿਸ ਦੀ ਪੜਤਾਲ ਕਾਰਨ ਫਲਾਈਟ ’ਚ ਦੋ ਘੰਟੇ ਦੀ ਦੇਰੀ ਹੋਈ। -ਪੀਟੀਆਈ