ਕੋਲੰਬੋ, 7 ਅਗਸਤ
ਸ੍ਰੀਲੰਕਾ ਨੇ ਬੁੱਧਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਵਨਡੇ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੇਜ਼ਬਾਨ ਟੀਮ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ ਜਿਸ ਵਿੱਚ ਅਕੀਲਾ ਦਾਨੰਜਯਾ ਦੀ ਥਾਂ ਮਹੇਸ਼ ਥੀਕਸ਼ਾਨਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਦੀ ਗੱਲ ਕਰੀਏ ਤਾਂ ਰਿਆਨ ਪਰਾਗ ਅਰਸ਼ਦੀਪ ਸਿੰਘ ਦੀ ਥਾਂ ’ਤੇ ਖੇਡੇਗਾ ਜਦਕਿ ਰਿਸ਼ਭ ਪੰਤ ਕੇਐੱਲ ਰਾਹੁਲ ਦੀ ਥਾਂ ‘ਤੇ ਖੇਡੇਗਾ। ਸ੍ਰੀਲੰਕਾ ਪਿਛਲੇ ਮੁਕਾਬਲੇ ‘ਚ ਜਿੱਤ ਦਰਜ ਕਰਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ।