ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਗਸਤ
ਮੁੰਡੀਆਂ ਕਲਾਂ ਇਲਾਕੇ ’ਚ ਚੋਰਾਂ ਨੇ ਬੀਤੀ ਦੇਰ ਰਾਤ ਨੂੰ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ।
ਚੋਰਾਂ ਨੇ ਦੁਕਾਨ ਦੇ ਸ਼ਟਰ ਨੂੰ ਲੱਗੇ ਤਾਲੇ ਤੋੜ ਕੇ ਪੰਜ ਲੱਖ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਸ਼ਟਰ ਦਾ ਤਾਲਾ ਤੋੜਨ ਤੋਂ ਬਾਅਦ ਮੁਲਜ਼ਮ ਅੰਦਰ ਚਲੇ ਗਏ ਜਦੋਂ ਕਿ 2 ਰੈਕੀ ਕਰਨ ਲਈ ਬਾਹਰ ਖੜ੍ਹੇ ਰਹੇ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਸਵੇਰੇ ਦੁਕਾਨ ਦੇ ਗੁਆਂਢ ’ਚ ਰਹਿਣ ਵਾਲੇ ਜਾਗੇ ਤੇ ਬਾਹਰ ਸ਼ਟਰ ਦਾ ਤਾਲਾ ਟੁੱਟਿਆ ਦੇਖਿਆ।
ਉਨ੍ਹਾਂ ਇਸ ਦੀ ਜਾਕਣਾਰੀ ਦੁਕਾਨ ਮਾਲਕ ਮਨੋਹਰ ਕੁਮਾਰ ਨੂੰ ਦਿੱਤੀ। ਜਦੋਂ ਉਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ 3 ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਚੌਕੀ ਮੁੰਡੀਆਂ ਕਲਾਂ ਤੇ ਥਾਣਾ ਜਮਾਲਪੁਰ ਦੀ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਜਮਾਲਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੈਸੇ ਚੋਰੀ ਹੋਣ ਦੀ ਗੱਲ ਜ਼ਰਾ ਸ਼ੱਕੀ ਲੱਗ ਰਹੀ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਬਖਸ਼ੇ ਨਹੀਂ ਜਾਣਗੇ।