ਪੱਤਰ ਪ੍ਰੇਰਕ
ਪਾਇਲ, 7 ਅਗਸਤ
ਇੱਥੇ ਦੇ ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੇ ਵਿਦਿਆਰਥੀਆਂ ਨੇ ਸਰਕਾਰੀ ਹਾਈ ਸਕੂਲ ਕਟਾਹਰੀ (ਰਾੜਾ ਸਾਹਿਬ) ਵਿੱਚ ਹੋਈ ਜ਼ੋਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਕੋਚ ਮਨੋਜ ਕੁਮਾਰ ਦੀ ਅਗਵਾਈ ਵਿੱਚ ਸੱਤ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਅੰਡਰ -14 (30 ਕਿੱਲੋ) ਵਿੱਚੋਂ ਓਮ ਕੁਮਾਰ, ਦਮਨਪ੍ਰੀਤ ਸਿੰਘ (35 ਕਿੱਲੋ), ਹਰਮਾਨ ਸਿੰਘ (40 ਕਿੱਲੋ), ਇਸ਼ਿਤ (45 ਕਿੱਲੋ), ਤਨਿਸ਼ (50 ਕਿੱਲੋ) ਅਤੇ ਅਮਰਿੰਦਰ ਨੇ (60 ਕਿੱਲੋ) ਅਤੇ ਅੰਡਰ-17 (45 ਕਿੱਲੋ) ਵਿੱਚੋਂ ਵੀਰਤ ਸਿੰਘ ਗਿੱਲ ਨੇ ਗੋਲਡ ਮੈਡਲ ਜਿੱਤੇ। ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਵਿਜੈ ਕਪੂਰ ਨੇ ਨਾਮਣਾ ਖੱਟਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।