ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 7 ਅਗਸਤ
ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਨੂੰ ਅਪੈਕਸ ਐੱਸਡੀਜੀ ਸੰਸਥਾ ਵੱਲੋਂ ‘ਈਕੋ-ਚੈਂਪ 2024’ ਪੁਰਸਕਾਰ ਨਾਲ ਨਿਵਾਜਿਆ ਗਿਆ। ਕਾਲਜ ਨੂੰ ਇਹ ਖਿਤਾਬ ਵਿਦਿਆਰਥੀਆਂ ’ਚ ਵਾਤਾਵਰਨ ਸਬੰਧੀ ਜਾਗਰੂਕਤਾ ਪੈਦਾ ਕਰਨ, ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਆਦਿ ਉਤਸ਼ਾਹਪੂਰਵਕ ਵੱਖ-ਵੱਖ ਗਤੀਵਿਧੀਆਂ ’ਚ ਅਹਿਮ ਭੂਮਿਕਾ ਨਿਭਾਉਣ ਲਈ ਦਿੱਤਾ ਗਿਆ।
ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ’ਚ ਵਾਤਾਵਰਣ ਸਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਉੁਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਲਿਫਾਫੇ ਬਣਾਉਣ, ਕੱਪੜਾ ਬੈਗ ਬਣਾਉਣ, 5000 ਕਦਮਾਂ ਦੀ ਚੁਣੌਤੀ ਨੂੰ ਪੂਰਾ ਕਰਨ, ਸਿਹਤਮੰਦ ਭੋਜਨ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ, ਦੁਪਹਿਰ ਖਾਣੇ ’ਚ ਬਾਜ਼ਰੇ ਦੀ ਵਰਤੋਂ, ਜੈਵਿਕ ਸਬਜ਼ੀਆਂ ਉਗਾਉਣ ’ਚ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ’ਚ ਹੈਂਡ-ਆਨ ਵਰਕਸ਼ਾਪਾਂ, ਚੁਣੌਤੀਆਂ ਰਾਹੀਂ ਵਿਅਕਤੀਆਂ ਨੂੰ ਆਪਣੇ ਭਾਈਚਾਰਿਆਂ ’ਚ ਤਬਦੀਲੀਆਂ ਕਰਨ ਲਈ ਜਾਗਰੂਕ ਕੀਤਾ ਗਿਆ।