ਨਿੱਜੀ ਪੱਤਰ ਪ੍ਰੇਰਕ
ਬਟਾਲਾ, 7 ਅਗਸਤ
ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ’ਚ ਹਲਕਾ ਫਤਹਿਗੜ੍ਹ ਚੂੜੀਆਂ ’ਚ ਵਿਕਾਸ ਕਾਰਜ ਬਿਨਾਂ ਭੇਦਭਾਵ ਜਾਰੀ ਹਨ। ਪਿੰਡ ਕਿਲਾ ਦੇਸਾ ਸਿੰਘ ’ਚ ਲੰਘੇ 40 ਸਾਲ ਤੋਂ ਪੁਰਾਣੀ ਗਲੀ ਕਿਸੇ ਰਾਜਸੀ ਧਿਰ ਵੱਲੋਂ ਨਹੀਂ ਬਣਵਾਈ ਗਈ, ਜਿਸ ਨੂੰ ਬਣਾਉਣ ਦੀ ਸ਼ੁਰੂਆਤ ਅੱਜ ਪਿੰਡ ਦੇ ਇੱਕ ਆਦਮੀ ਵੱਲੋਂ ਕੀਤੀ ਗਈ। ਇਸ ਮੌਕੇ ਪਿੰਡ ਦੇ ਬਾਸ਼ਿੰਦਿਆਂ ਵੱਲੋਂ ‘ਆਪ’ ਦੇ ਹਲਕਾ ਇਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਯਤਨਾ ਦੀ ਵਡਿਆਈ ਕੀਤੀ।
ਇਸ ਦੌਰਾਨ ਪਿੰਡ ਦੇ ਮੋਹਤਬਰ ਗੁਰਪ੍ਰਗਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ, ਜੋ ਹੁਣ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਦੌਰਾਨ ਪਿੰਡ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਗੁਰਅਵਤਾਰ ਸਿੰਘ ਬਿੱਲਾ, ਪੰਚ ਧਰਮਜੀਤ ਸਿੰਘ, ਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਬੁੱਧ ਸਿੰਘ, ਬਲਬੀਰ ਸਿੰਘ ਮਰੜ, ਇੰਦਰਜੀਤ ਸਿੰਘ ਕਾਹਲੋਂ, ਮੁਖਤਾਰ ਮਸੀਹ, ਲੱਖਾ ਮਸੀਹ, ਛਿੰਦਾ ਮਸੀਹ ਮਿਸਤਰੀ, ਦਲਜੀਤ ਸਿੰਘ ਨੰਬਰਦਾਰ ਅਤੇ ਬਿਕਰਮਜੀਤ ਸਿੰਘ ਬਿੱਕਾ ਆਦਿ ਮੌਜੂਦ ਸਨ।