ਪੈਰਿਸ, 8 ਅਗਸਤ
ਭਾਰਤੀ ਟੀਮ ਦੇ ਇੱਕ ਖਿਡਾਰੀ ਨੇ ਮੁੜ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਵੀਰਵਾਰ ਨੂੰ 57 ਕਿਲੋਗ੍ਰਾਮ ਮੁਕਾਬਲੇ ’ਚ ਅਮਨ ਸਹਿਰਾਵਤ ਨੇ ਅਲਬਾਨੀਆ ਦੇ ਸਾਬਕਾ ਵਿਸ਼ਵ ਚੈਂਪੀਅਨ ਜ਼ੇਲਿਮਖਾਨ ਅਬਾਕਾਰੋਵ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਹੈ। 21 ਸਾਲਾ ਭਾਰਤੀ ਖਿਡਾਰੀ ਨੇ ਦੂਜੇ ਦੌਰ ਦੀ ਸ਼ੁਰੂਆਤ ਵਿੱਚ ਵਿਰੋਧੀ ਨੂੰ ਕਈ ਵਾਰ ਉਲਟਾ ਕੇ ਲਗਾਤਾਰ ਅੱਠ ਅੰਕ ਹਾਸਲ ਕਰਕੇ 12-0 ਨਾਲ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ ਦੇ ਪੁਰਸ਼ ਫ੍ਰੀਸਟਾਈਲ 57 ਕਿਲੋ ਵਰਗ ਦੇ ਪ੍ਰੀ ਕੁਆਟਰ ਫਾਈਨਲ ਵਿਚ ਵਲਾਦਮੀਰ ਇਗੋਰੋਵ ਨੂੰ ਤਕਨੀਕੀ ਸਮਰੱਥਾ ਦੇ ਅਧਾਰ ’ਤੇ 10-0 ਨਾਲ ਹਰਾਇਆ ਸੀ। -ਪੀਟੀਆਈ