ਮੋਗਾ: ਨਵੇਂ ਐੱਸਐੱਸਪੀ ਨੇ ਅਹੁਦਾ ਸੰਭਾਲਦੇ ਹੀ ਨਸਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਇਥੇ ਕੋਟ ਈਸੇ ਖਾਂ ਪੁਲੀਸ ਨੇ ਬੋਲੈਰੋ ਪਿੱਕ ਅੱਪ ਗੱਡੀ ’ਚ ਲੱਦੀ 30 ਬੋਰੀ ਭੁੱਕੀ ਬਰਾਮਦ ਕੀਤੀ ਹੈ ਅਤੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਪੁਲੀਸ ਨੇ ਖਾਸ ਇਤਲਾਹ ਉੱਤੇ ਪਿੰਡ ਦੌਲੇਵਾਲਾ ਵਿੱਚ ਖਤਾਨਾਂ ਵਿਚ ਖੜ੍ਹੀ ਬੋਲੈਰੋ ਪਿੱਕ ਅੱਪ ਗੱਡੀ ’ਚ ਲੱਦੀ 30 ਬੋਰੀ ਭੁੱਕੀ ਬਰਾਮਦ ਕੀਤੀ ਹੈ। ਥਾਣਾ ਕੋਟ ਈਸੇ ਖਾਂ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਤੇ ਜਾਂਚ ਅਧਿਕਾਰੀ ਰਘਵਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਇਸ ਸਬੰਧੀ ਨਾਮੀ ਤਸਕਰ ਪਿੱਪਲ ਸਿੰਘ, ਉਸਦੇ ਫਰਜੰਦ ਇੰਦਰਜੀਤ ਸਿੰਘ ਲੱਭਾ,ਜੋਗਾ ਸਿੰਘ ਤਿੰਨੇ ਪਿੰਡ ਦੌਲੇਵਾਲਾ ਅਤੇ ਦੋ ਸਕੇ ਭਰਾਵਾਂ ਮਨਜੀਤ ਸਿੰਘ ਮਨੀ ਤੇ ਸਰਬਜੀਤ ਸਿੰਘ ਸਾਬੀ ਦੋਵੇਂ ਪਿੰਡ ਉਮਰੇਵਾਲ ਜ਼ਿਲ੍ਹਾ ਜਲੰਧਰ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨਸ਼ਿਆਂ ਦੀ ਰੋਕਥਾਮ ਵਿੱਚ ਪੰਚਾਇਤਾਂ ਨੂੰ ਅਸਰਦਾਰ ਭੂਮਿਕਾ ਨਿਭਾਉਣ ਦਾ ਸੱਦਾ। -ਨਿੱਜੀ ਪੱਤਰ ਪ੍ਰੇਰਕ