ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਅਗਸਤ
ਖੰਨਾ ਦੀ ਅਦਾਲਤ ਦੇ ਜੱਜ ਭੁਪਿੰਦਰ ਮਿੱਤਲ ਨੇ ਇਕ ਮੁਲਜ਼ਮ ਦੀ ਜਾਅਲੀ ਜ਼ਮਾਨਤ ਦੇਣ ਦੇ ਦੋਸ਼ ਹੇਠ ਲੁਧਿਆਣਾ ਦੇ ਰਹਿਣ ਵਾਲੇ ਯਸ਼ਪਾਲ ਸ਼ਰਮਾ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਦੇ ਸਰਕਾਰੀ ਵਕੀਲ ਮਨਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਯਸ਼ਪਾਲ ਸ਼ਰਮਾ ਨੇ ਖੰਨਾ ਅਦਾਲਤ ਵਿੱਚ ਮੁਲਜ਼ਮ ਰੋਹਿਤ ਕੁਮਾਰ ਦੀ ਜ਼ਮਾਨਤ ਦਿੱਤੀ ਸੀ। ਪੜਤਾਲ ਕਰਨ ’ਤੇ ਜ਼ਮਾਨਤ ਦੇ ਕਾਗਜ਼ ਜਾਅਲੀ ਪਾਏ ਗਏ ਤਾਂ ਜੱਜ ਨੇ ਐੱਸਐੱਚਓ ਸਿਟੀ ਖੰਨਾ ਨੂੰ ਮੁਲਜ਼ਮ ਯਸ਼ਪਾਲ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਮੁਲਜ਼ਮ ਯਸ਼ਪਾਲ ਨੂੰ ਤਿੰਨ ਸਾਲ ਕੈਦ ਅਤੇ 10 ਹਜ਼ਾਰ ਜੁਰਮਾਨੇ ਦੀ ਸਜ਼ਾ ਦੇ ਕੇ ਜੇਲ੍ਹ ਭੇਜ ਦਿੱਤਾ ਹੈ।