ਸੰਯੁਕਤ ਰਾਸ਼ਟਰ, 9 ਅਗਸਤ
ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ’ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨਿਓ ਗੁਟਾਰੇਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਨਸਲੀ ਆਧਾਰ ’ਤੇ ਹੋ ਹਮਲੇ ਅਤੇ ਹਿੰਸਾ ਭੜਕਾਉਣ ਦੇ ਖ਼ਿਲਾਫ਼ ਹਨ। ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਅਸੀਂ ਇਹ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਬੀਤੇ ਹਫ਼ਤੇ ਵਿੱਚ ਬੰਗਲਾਦੇਸ਼ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ‘ਤੇ ਕੰਟਰੋਲ ਕੀਤਾ ਜਾਵੇ, ਨਿਸ਼ਚਿਤ ਰੂਪ ਵਿਚ ਅਸੀਂ ਇਸਦੇ ਖ਼ਿਲਾਫ਼ ਹਾਂ। -ਪੀਟੀਆਈ