ਲੁਧਿਆਣਾ: ਜਮਾਲਪੁਰ ਮੁੰਡੀਆਂ ਕਲਾਂ ਦੇ ਰਾਮ ਨਗਰ ਇਲਾਕੇ ’ਚ ਦੇਰ ਰਾਤ ਚੋਰਾਂ ਨੇ ਤਿੰਨ ਹੋਰ ਦੁਕਾਨਾਂ ਦੇ ਤਾਲੇ ਤੋੜੇ। ਅੱਜ ਸਵੇਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਜਮਾਲਪੁਰ ਦੇ ਅਧੀਨ ਆਉਣ ਵਾਲੀ ਚੌਕੀ ਮੁੰਡੀਆਂ ਕਲਾਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਮ ਨਗਰ ਇਲਾਕੇ ’ਚ ਹੋਲਸੇਲ ’ਚ ਆਟੇ ਦਾ ਕਾਰੋਬਾਰ ਕਰਨ ਵਾਲੇ ਸੋਹਨ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦਾ ਤਾਲਾ ਤੋੜ ਕੇ ਗੱਲੇ ’ਚੋਂ 1500 ਰੁਪਏ ਤੇ ਆਈਪੈਡ ਚੋਰੀ ਕਰ ਲਿਆ। ਸੋਹਨ ਲਾਲ ਅਨੁਸਾਰ ਦੁਕਾਨ ’ਚ ਸਾਮਾਨ ਖਤਮ ਹੋਣ ਕਾਰਨ ਕਾਫ਼ੀ ਬਚਾਅ ਰਿਹਾ। ਉਧਰ ਨਾਲ ਦੀਆਂ 2 ਦੁਕਾਨਾਂ ’ਚ ਪਹਿਲਾਂ ਵਾਰਦਾਤ ਹੋ ਚੁੱਕੀ ਹੈ। ਦੁਕਾਨਦਾਰ ਯੁਵਰਾਜ ਨੇ ਦੱਸਿਆ ਕਿ ਤਿਜ਼ੌਰੀ ’ਚੋਂ 6-7 ਹਜ਼ਾਰ ਦੀ ਨਕਦੀ ਤੇ ਮੋਬਾਈਲ ਚੋਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਪੀੜਤ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ। -ਟਨਸ