ਢਾਕਾ, 10 ਅਗਸਤ
ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਮਗਰੋਂ ਬੰਗਲਾਦੇਸ਼ ਵਿਚ ਬਣੇ ਸਿਆਸੀ ਅਸਥਿਰਤਾ ਦੇ ਮਾਹੌਲ ਦਰਮਿਆਨ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਦੇਸ਼ ਦੇ ਥਲ ਸੈਨਾ ਮੁਖੀ ਤੋਂ 3 ਤੋਂ 20 ਅਕਤੂਬਰ ਵਿਚਾਲੇ ਖੇਡੇ ਜਾਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਸੁਰੱਖਿਆ ਦਾ ਭਰੋਸਾ ਦੇਣ ਦੀ ਮੰਗ ਕੀਤੀ ਹੈ। ਮਹਿਲਾ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਦੇ ਦੋ ਸ਼ਹਿਰਾਂ ਸਿਲਹਟ ਤੇ ਮੀਰਪੁਰ ਵਿਚ ਖੇਡਿਆ ਜਾਣਾ ਹੈ। ਟੂਰਨਾਮੈਂਟ ਦੇ ਵਾਰਮ-ਅੱਪ ਮੈਚ 27 ਸਤੰਬਰ ਤੋਂ ਸ਼ੁਰੂ ਹੋ ਜਾਣਗੇ। -ਪੀਟੀਆਈ