‘ਪੰਜਾਬੀ ਟ੍ਰਿਬਿਊਨ’ ਦੀ 46ਵੀਂ ਵਰ੍ਹੇਗੰਢ ਮੌਕੇ ਅਸੀਂ ਲੰਮੇ ਸਫ਼ਰ ਦੀਆਂ ਕੁਝ ਯਾਦਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਸਾਢੇ ਚਾਰ ਦਹਾਕਿਆਂ ਦੇ ਇਸ ਅਰਸੇ ਦੌਰਾਨ ਬਹੁਤ ਕੁਝ ਅਜਿਹਾ ਵਾਪਰਿਆ ਜੋ ਇਤਿਹਾਸ ਦੇ ਪੰਨਿਆਂ ’ਤੇ ਸਦਾ ਲਈ ਉਕਰਿਆ ਗਿਆ। ਦੇਸ਼ ਤੇ ਦੁਨੀਆ ’ਚ ਕਈ ਘਟਨਾਵਾਂ ਵਾਪਰੀਆਂ, ਨਵੀਆਂ ਖੋਜਾਂ ਤੇ ਪ੍ਰਾਪਤੀਆਂ ਹੋਈਆਂ ਜਿਨ੍ਹਾਂ ਬਾਰੇ ਖ਼ਬਰਾਂ ‘ਪੰਜਾਬੀ ਟ੍ਰਿਬਿਊਨ’ ਦੇ ਪੰਨਿਆਂ ’ਤੇ ਪ੍ਰਕਾਸ਼ਿਤ ਹੋਈਆਂ। ਅਸੀਂ ਇਤਿਹਾਸ ਦੇ ਪੰਨਿਆਂ ਵਿੱਚੋਂ ਉਹੋ ਕੁਝ ਪਲ, ਸ਼ਬਦ ਅਤੇ ਖ਼ਬਰਾਂ ਤੁਹਾਡੇ ਲਈ ਸਹੇਜ ਕੇ ਲਿਆਏ ਹਾਂ। ਅਤੀਤ ਦਾ ਇਹ ਸਫ਼ਰ ਕਈ ਵਾਰ ਖ਼ੁਸ਼ੀਆਂ ਦੇ ਪਲ ਤੁਹਾਡੇ ਅੱਗੇ ਸਾਕਾਰ ਕਰਦਾ ਹੈ ਅਤੇ ਕਈ ਵਾਰ ਦਿਲ ਨੂੰ ਬੋਝਲ ਕਰ ਦਿੰਦਾ ਹੈ। ਇਹੋ ਜ਼ਿੰਦਗੀ ਹੈ ਤੇ ਇਹੋ ਇਤਿਹਾਸ ਹੈ। ਅੱਜ ਅਸੀਂ ਤੁਹਾਡੇ ਲਈ ਅਖ਼ਬਾਰ ਦੇ ਮੁੱਢਲੇ ਦੌਰ ਦੇ ਕੁਝ ਪੰਨਿਆਂ ਦੀ ਝਲਕ ਪੇਸ਼ ਕਰ ਰਹੇ ਹਾਂ।