ਨਵੀਂ ਦਿੱਲੀ: ਭਾਰਤੀ ਕੌਮੀ ਰਾਈਫਲਜ਼ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ 14 ਸਤੰਬਰ ਨੂੰ ਹੋਵੇਗੀ ਕਿਉਂਕਿ ਇਹ ਅਹੁਦਾ ਪਿਛਲੇ ਰਣਇੰਦਰ ਸਿੰਘ ਦਾ 12 ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਖਾਲੀ ਹੈ। ਐੱਨਆਰਏਆਈ ਦੇ ਜਨਰਲ ਸਕੱਤਰ ਸੁਲਤਾਨ ਸਿੰਘ ਨੇ ਕਿਹਾ ਕਿ ਇਹ ਚੋਣ ਪ੍ਰਧਾਨ ਦੇ ਅਹੁਦੇ ਦੇ ਬਾਕੀ ਕਾਰਜਕਾਲ ਦੇ ਸਮੇਂ ਲਈ ਹੀ ਹੋਵੇਗੀ ਤੇ ਇਹ ਕਾਰਜਕਾਲ ਪ੍ਰਭਾਵੀ ਤੌਰ ’ਤੇ ਇੱਕ ਸਾਲ ਦਾ ਹੈ। -ਪੀਟੀਆਈ