ਪੱਤਰ ਪ੍ਰੇਰਕ
ਭਗਤਾ ਭਾਈ, 10 ਅਗਸਤ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਥਾਨਕ ਸ਼ਹਿਰ ਵਿਖੇ ਹੋਏ ਗਰਮ ਰੁੱਤ ਜ਼ੋਨਲ ਟੂਰਨਾਮੈਂਟ ਵਿਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਦੱਸਿਆ ਕਿ ਰੱਸਾਕਸ਼ੀ ਅੰਡਰ-19 ਲੜਕੇ ਵਿਚ ਪਹਿਲਾ, ਕੁਸ਼ਤੀਆਂ ਅੰਡਰ-19 ਵਿੱਚ 61 ਕਿਲੋ ਵਿੱਚ ਜੋਬਨਦੀਪ ਨੇ ਪਹਿਲਾ, 57 ਕਿਲੋ ਵਿਚ ਗਗਨਦੀਪ ਸਿੰਘ ਨੇ ਦੂਜਾ, ਵਾਲੀਬਾਲ ਅੰਡਰ-19 ਤੇ ਬੈਡਮਿੰਟਨ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਰੱਸਾਕਸ਼ੀ ਵਿੱਚ ਕਾਲਜ ਦੇ ਛੇ ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰ ਲਈ ਹੋਈ ਹੈ। ਕੁਸ਼ਤੀਆਂ ਵਿੱਚ ਜੋਬਨਦੀਪ ਸਿੰਘ ਤੇ ਗਗਨਦੀਪ ਸਿੰਘ ਦੀ ਚੋਣ ਜ਼ਿਲ੍ਹਾ ਪੱਧਰ ਲਈ ਹੋਈ ਹੈ। ਕਰਾਟੇ ਅੰਡਰ-19 ਵਿੱਚ ਗੁਰਸੇਵਕ ਸਿੰਘ ਨੇ 54 ਕਿਲੋ ਵਿੱਚ, ਜੋਬਨਪ੍ਰੀਤ ਸਿੰਘ ਨੇ 64 ਕਿਲੋ ’ਚ, ਜੋਬਨਦੀਪ ਸਿੰਘ ਨੇ 70 ਕਿਲੋ ਵਿੱਚ ਤੇ ਮਨਪ੍ਰੀਤ ਸਿੰਘ ਨੇ 82 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਸਤਿੰਦਰ ਕੌਰ ਮਾਨ ਨੇ ਜੇਤੂ ਖਿਡਾਰੀਆਂ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਸੁਸ਼ਮਾ ਰਾਣੀ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਤੇ ਪ੍ਰੋਫੈਸਰ ਜਸਦੀਪ ਕੌਰ ਹਾਜ਼ਰ ਸਨ।