ਅੰਮ੍ਰਿਤਸਰ: ਫ਼ਿਲਮ ‘ਬੀਬੀ ਰਜਨੀ’ ਦੀ ਟੀਮ ਨੇ ਪਿੰਗਲਵਾੜਾ ਦੀ ਮਾਨਾਂਵਾਲਾ ਸ਼ਾਖਾ ਦਾ ਦੌਰਾ ਕੀਤਾ ਅਤੇ ਇੱਥੇ ਵਿਸ਼ੇਸ਼ ਬੱਚਿਆਂ ਤੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਟੀਮ ਵਿੱਚ ਫ਼ਿਲਮ ਨਿਰਮਾਤਾ ਗੁਰਕਰਨ ਸਿੰਘ ਧਾਲੀਵਾਲ, ਅਦਾਕਾਰਾ ਰੂਪੀ ਗਿੱਲ ਅਤੇ ਜੱਸ ਬਾਜਵਾ ਤੇ ਹੋਰ ਮੈਂਬਰ ਟੀਮ ਵਿੱਚ ਸ਼ਾਮਲ ਸਨ। ਇਸ ਮੌਕੇ ਵਿਸ਼ੇਸ਼ ਬੱਚਿਆਂ ਵੱਲੋਂ ਇੱਕ ਗੀਤ ’ਤੇ ਡਾਂਸ ਕਰ ਕੇ ਫ਼ਿਲਮ ਦੀ ਟੀਮ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਉਨ੍ਹਾਂ ਪੈਰਾ-ਓਲੰਪਿਕ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਪਿੰਗਲਵਾੜਾ ਦੇ ਬੱਚਿਆਂ ਨੂੰ ਚਾਰ ਛੋਟੇ ਸਾਈਕਲ, ਦੋ ਵੱਡੇ ਸਾਈਕਲ ਅਤੇ ਸਟੇਸ਼ਨਰੀ ਤੋਹਫ਼ੇ ਵਜੋਂ ਦਿੱਤੇ। ਇਸ ਮੌਕੇ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਫ਼ਿਲਮ ਪ੍ਰਬੰਧਕਾਂ ਅਤੇ ਟੀਮ ਨੂੰ ਪਿੰਗਲਵਾੜਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਾਸਟਰ ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਪ੍ਰੀਤ ਇੰਦਰ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ। – ਟਨਸ