ਸ਼ਸ਼ੀ ਪਾਲ ਜੈਨ/ਮਿਹਰ ਸਿੰਘ
ਖਰੜ/ਕੁਰਾਲੀ, 11 ਅਗਸਤ
ਰਿਆਤ ਬਾਹਰਾ ਯੂਨੀਵਰਸਿਟੀ ਨੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਆਪਣੀ 5ਵੀਂ ਵਿਦਿਆਰਥੀ ਕਾਨਵੋਕੇਸ਼ਨ ਦਾ ਪ੍ਰਬੰਧ ਕੀਤਾ। ਇਸ ਵਿੱਚ ਮੈਨੇਜਮੈਂਟ, ਇੰਜਨੀਅਰਿੰਗ, ਅਲਾਈਡ ਹੈਲਥ ਸਾਇੰਸਜ ਅਤੇ ਸੋਸ਼ਲ ਸਾਇੰਸਜ ਆਦਿ ਦੇ ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ।
ਇਸ ਵਿੱਚ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ, ਵਾਈਸ-ਪ੍ਰੈਜ਼ੀਡੈਂਟ ਡਾ. ਸਤਬੀਰ ਸਿੰਘ ਸਹਿਗਲ, ਰਜਿਸਟਰਾਰ ਡਾ. ਦਿਨੇਸ਼ ਸ਼ਰਮਾ, ਡੀਨ ਅਕਾਦਮਿਕ ਮਾਮਲੇ ਡਾ. ਸਤੀਸ਼ ਕੁਮਾਰ ਬਾਂਸਲ, ਡੀਨ ਵਿਦਿਆਰਥੀ ਭਲਾਈ ਡਾ. ਸਿਮਰਜੀਤ ਕੌਰ ਆਦਿ ਮੌਜੂਦ ਸਨ। ਵਿਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਾਲ ਆਪਣੇ ਅਨੁਭਵਾਂ, ਭਾਵਨਾਵਾਂ ਅਤੇ ਸਬੰਧਾਂ ਬਾਰੇ ਆਨਲਾਈਨ ਗੱਲ ਕੀਤੀ।
ਸਮਾਗਮ ਦੇ ਮੁੱਖ ਮਹਿਮਾਨ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ ’ਤੇ ਮਾਣ ਹੈ ਜਿਨ੍ਹਾਂ ਨੇ ਰਿਆਤ ਬਾਹਰਾ ਯੂਨੀਵਰਸਿਟੀ ’ਚ ਕਰੀਅਰ ਬਣਾਉਣ ਦੀ ਚੋਣ ਕੀਤੀ। ਡਾਇਰੈਕਟਰ ਇੰਟਰਨੈਸ਼ਨਲ ਸੁਹੇਲ ਨੇ ਸ਼ੁਭਕਾਮਨਾਵਾਂ ਦਿੱਤੀਆਂ।