ਪੱਤਰ ਪ੍ਰੇਰਕ
ਪਟਿਆਲਾ, 11 ਅਗਸਤ
ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ (ਪੀਐੱਸਪੀਸੀਐੱਲ) ਵੱਲੋਂ ਬਿਜਲੀ ਚੋਰੀ, ਬਿਜਲੀ ਦੀ ਅਣਅਧਿਕਾਰਤ ਵਰਤੋਂ (ਯੂਯੂਈ) ਅਤੇ ਲੋਡ ਦੇ ਅਣਅਧਿਕਾਰਤ ਵਿਸਤਾਰ (ਯੂਈ) ਸਬੰਧੀ 26,599 ਬਿਜਲੀ ਕੁਨੈਕਸ਼ਨਾਂ ਦੀ ਕੀਤੀ ਗਈ ਜਾਂਚ ਦੌਰਾਨ ਕੁੱਲ 1,149 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਪੀਐੱਸਪੀਸੀਐੱਲ ਦੇ ਡਾਇਰੈਕਟਰ (ਵੰਡ) ਇੰਜਨੀਅਰ ਡੀਪੀਐੱਸ ਗਰੇਵਾਲ ਨੇ ਦੱਸਿਆ ਕਿ ਡਿਫਾਲਟਰਾਂ ਕੋਲੋਂ 437.54 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ ਹੈ। ਇਸੇ ਤਰ੍ਹਾਂ ਯੂਯੂਈ ਦੇ ਕੁੱਲ 219 ਮਾਮਲੇ ਸਾਹਮਣੇ ਆਉਣ ਮਗਰੋਂ 33.70 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ ਅਤੇ ਯੂਈ ਤੇ ਹੋਰ ਮਾਮਲਿਆਂ ਦੇ ਕੁੱਲ 227 ਮਾਮਲੇ ਸਾਹਮਣੇ ’ਤੇ 12.07 ਲੱਖ ਰੁਪਏ ਵਸੂਲੇ ਗਏ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਸਰਕਲਾਂ ਵਾਲੇ ਖੇਤਰ ਵਿੱਚ 87 ਚੋਰੀ ਦੇ ਮਾਮਲਿਆਂ ਬਾਰੇ ਪਤਾ ਲੱਗਿਆ ਹੈ।