ਸੁਲਤਾਨਪੁਰ (ਯੂਪੀ), 12 ਅਗਸਤ
ਸੁਲਤਾਨਪੁਰ ਦੀ ਐਮਪੀ-ਐਮਐਲਏ ਅਦਾਲਤ ’ਚ ਵਿਸ਼ੇਸ਼ ਜੱਜ ਛੁੱਟੀ ’ਤੇ ਹੋਣ ਕਾਰਨ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਜੁੜੇ ਮਾਣਹਾਨੀ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 23 ਅਗਸਤ ਤੈਅ ਕੀਤੀ ਗਈ ਹੈ। ਬੀਤੀ 26 ਜੁਲਾਈ ਨੂੰ ਰਾਹੁਲ ਗਾਂਧੀ ਇੱਥੇ ਅਦਾਲਤ ਵਿੱਚ ਆਪਣੇ ਵਿਰੁੱਧ ਮਾਣਹਾਨੀ ਕੇਸ ਦੇ ਮਾਮਲੇ ਵਿੱਚ ਪੇਸ਼ ਹੋਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਇਹ ਕੇਸ ‘ਸਸਤੀ ਸ਼ੋਹਰਤ’ ਹਾਸਲ ਕਰਨ ਲਈ ਦਾਇਰ ਕੀਤਾ ਗਿਆ ਹੈ। -ਪੀਟੀਆਈ