ਪੱਤਰ ਪ੍ਰੇਰਕ
ਪਠਾਨਕੋਟ, 12 ਅਗਸਤ
ਸੁਜਾਨਪੁਰ ਥਾਣੇ ਦੀ ਪੁਲੀਸ ਨੇ ਇੱਕ ਕਾਰ ਵਿੱਚੋਂ 230 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਹਾਲਾਂਕਿ, ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਦੀ ਪਛਾਣ ਰਮਨ ਕੁਮਾਰ ਵਾਸੀ ਛੰਨੀ ਬੇਲੀ ਵਜੋਂ ਹੋਈ ਹੈ। ਉਸ ਖ਼ਿਲਾਫ਼ ਸੁਜਾਨਪੁਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸੁਜਾਨਪੁਰ ਥਾਣੇ ਵਿੱਚ ਤਾਇਨਾਤ ਐੱਸਆਈ ਸੋਮਲ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਸੁੰਦਰਚੱਕ ਮੋੜ ’ਤੇ ਮੌਜੂਦ ਸੀ। ਪੁਲੀਸ ਨੂੰ ਸੂਚਨਾ ਮਿਲੀ ਸੀ ਮੁਲਜ਼ਮ ਛੰਨੀ ਬੇਲੀ ਤੋਂ ਸ਼ਰਾਬ ਲੈ ਕੇ ਸੁੰਦਰਚੱਕ ਨੂੰ ਜਾ ਰਿਹਾ ਹੈ। ਪੁਲੀਸ ਨੇ ਸੁੰਦਰਚੱਕ ’ਤੇ ਨਾਕੇ ਦੌਰਾਨ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਨਾ ਰੁਕਣ ’ਤੇ ਪੁਲੀਸ ਨੇ ਉਸ ਦਾ ਪਿੱਛਾ ਕਰਕੇ ਪਿੰਡ ਆਸਬਾਨੋਂ ਕੋਲ ਉਸ ਨੂੰ ਕਾਬੂ ਕਰ ਲਿਆ। ਪੁਲੀਸ ਨੇ ਕਾਰ ਵਿੱਚੋਂ 230 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ।