ਪੱਤਰ ਪ੍ਰੇਰਕ
ਨਥਾਣਾ, 12 ਅਗਸਤ
ਇਥੋ ਦੇ ਸ੍ਰੀ ਗੁਰੂ ਹਰਿਗੋਬਿੰਦ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸਕੂਲਾਂ ਦੇ ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਕੇ ਮੱਲਾਂ ਮਾਰੀਆਂ। ਲੜਕਿਆਂ ਨੇ ਵਾਲੀਬਾਲ ਵਿੱਚ ਅੰਡਰ 19 ਅਤੇ 17 ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਫੁਟਬਾਲ ਵਿੱਚ ਅੰਡਰ 17 ਟੀਮ ਜੇਤੂ ਰਹੀ। ਲੜਕੀਆਂ ਅੰਡਰ 14 ਵਿੱਚ ਬਾਸਕਟਬਾਲ ਅਤੇ ਫੁਟਬਾਲ ਵਿੱਚ ਪਹਿਲੇ ਸਥਾਨ ’ਤੇ ਰਹੀਆਂ। ਅੰਡਰ 17 ਸਕੇਟਿੰਗ ਵਿੱਚ ਅਭੀਜੋਤ ਕੌਰ ਅੱਵਲ ਅਤੇ ਮਨਰਾਜਪ੍ਰੀਤ ਬਰਾੜ ਦੂਜੇ ਸਥਾਨ ਤੇ ਰਹੀ। ਅੰਡਰ 11 , 14 ਅਤੇ 17 ਸਕੇਟਿੰਗ ਮੁਕਾਬਲੇੇ ਵਿੱਚ ਜੈਸਮੀਨ ਕੌਰ, ਹਰਨੂਰ ਕੌਰ ਅਤੇ ਮਨਵੀਰ ਸਿੰਘ ਦੀ ਵਧੀਆ ਕਾਰਗੁਜ਼ਾਰੀ ਰਹੀ। ਲੜਕਿਆਂ ਨੇ ਰੱਸਾਕਸ਼ੀ ਅੰਡਰ 19 ਵਿੱਚ ਦੂਜਾ ਇਨਾਮ ਜਿੱਤਿਆ। ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਦੋ ਦਰਜਨ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਸਕੂਲ ਦੇ ਐੱਮਡੀ ਸੁਖਜਿੰਦਰ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਜੇਤੂ ਖ਼ਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ।