ਦੇਵੀਗੜ੍ਹ:
ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ’ਤੇ ਭਾਰੀ ਆਵਾਜਾਈ ਕਾਰਨ ਦੇਵੀਗੜ੍ਹ ਵਿੱਚ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਦੌਰਾਨ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਰੇਤ, ਬਜਰੀ ਅਤੇ ਰੇਹੜੀਆਂ ਲਗਵਾ ਕੇ ਆਵਾਜਾਈ ਨੂੰ ਹੋਰ ਗੰਭੀਰ ਕਰ ਦਿੰਦੇ ਹਨ। ਸ਼ਹਿਰ ’ਚ ਆਵਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਥਾਣਾ ਮੁਖੀ ਜੁਲਕਾਂ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਅਤੇ ਦਿਹਾਤੀ ਟਰੈਫਿਕ ਪੁਲੀਸ ਦੇ ਇੰਚਾਰਜ ਤਰਸੇਮ ਕੁਮਾਰ ਦੀ ਸਾਂਝੀ ਮੁਹਿੰਮ ਤਹਿਤ ਪੁਲੀਸ ਨੇ ਸੜਕ ’ਤੇ ਖੜ੍ਹੀਆਂ ਗੱਡੀਆਂ ਹਟਾਈਆਂ ਤੇ ਜਿਨ੍ਹਾਂ ਦੇ ਕਾਗਜ਼ ਨਹੀਂ ਸਨ ਉਨ੍ਹਾਂ ਦੇ ਚਲਾਨ ਕੱਟੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਸੜਕ ’ਤੇ ਸਾਮਾਨ ਰੱਖਦਾ ਹੈ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ